ਲਾਸ ਏਂਜਲਸ: 'ਦ ਬੈਟਮੈਨ' ਵਿੱਚ ਡੈਬਿਊ ਕਰਨ ਵਾਲੇ ਅਦਾਕਾਰ ਰੌਬਰਟ ਪੈਟਿਨਸਨ ਦੀ ਫ਼ਿਲਮ 25 ਜੂਨ 2021 ਦੀ ਬਜਾਏ ਹੁਣ ਅਕਤੂਬਰ 2021 ਵਿੱਚ ਰਿਲੀਜ਼ ਹੋਵੇਗੀ। ਕੋਰੋਨਾ ਵਾਇਰਸ ਕਾਰਨ ਪ੍ਰੋਡਕਸ਼ਨ ਵਿੱਚ ਦੇਰੀ ਦੇ ਚਲਦਿਆਂ ਇਸ ਦੀ ਰਿਲੀਜ਼ ਨੂੰ ਕੁਝ ਮਹੀਨੇ ਅੱਗੇ ਵਧਾਉਣਾ ਪਿਆ ਹੈ।
ਰਿਪੋਰਟਾਂ ਮੁਤਾਬਕ, ਵਾਰਨਰ ਬਰੱਦਰਸ ਨੇ ਕੋਰੋਨਾ ਮਹਾਂਮਾਰੀ ਕਾਰਨ ਸਿਰਫ਼ ਸੁਪਰਹੀਰੋ ਕਿਰਦਾਰ ਵਾਲੀਆਂ ਫ਼ਿਲਮਾਂ ਹੀ ਨਹੀਂ ਸਗੋਂ ਕਈ ਆਗਾਮੀ ਫ਼ਿਲਮਾਂ ਦੀ ਰਿਲੀਜ਼ ਨੂੰ ਟਾਲਣ ਦਾ ਫ਼ੈਸਲਾ ਲਿਆ ਹੈ।
ਕੋਰੋਨਾ ਦਾ ਅਸਰ ਸਾਲ 2022 ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮ ਉੱਤੇ ਵੀ ਪਿਆ ਹੈ। 'ਦ ਫਲੈਸ਼' 1 ਜੁਲਾਈ 2022 ਦੀ ਬਜਾਏ ਪਹਿਲਾਂ ਹੀ 3 ਜੂਨ 2022 ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ 'ਸ਼ੇਜ਼ਮ 2' ਹੁਣ 1 ਅਪ੍ਰੈਲ 2022 ਨਹੀਂ ਬਲਕਿ 4 ਨੰਬਵਰ 2022 ਨੂੰ ਰਿਲੀਜ਼ ਹੋਵੇਗੀ।
ਹਾਲਾਂਕਿ, ਭਾਰਤ ਵਿੱਚ ਫਿਲਮਾਈ ਗਈ ਕ੍ਰਿਸਟੋਫਰ ਨੋਲਨ ਦੀ ਫ਼ਿਲਮ 'ਟੇਨੇਂਟ' 17 ਜੁਲਾਈ ਨੂੰ ਰਿਲੀਜ਼ ਹੋਵੇਗੀ। ਸਟੂਡੀਓ 'ਵੰਡਰ ਵੂਮੈਨ 1984' ਨੂੰ 14 ਅਗਸਤ ਨੂੰ ਹੀ ਰਿਲੀਜ਼ ਕੀਤਾ ਜਾਵੇਗਾ।
'ਕਿੰਗ ਰਿਚਰਡ' ਇਸ ਸਾਲ 25 ਨਵੰਬਰ ਨੂੰ ਰਿਲੀਜ਼ ਹੋਣ ਦੀ ਬਜਾਏ ਹੁਣ ਅਗਲੇ ਸਾਲ 19 ਨਵੰਬਰ 2021 ਨੂੰ ਰਿਲੀਜ਼ ਹੋਵੇਗੀ।