ਚੰਡੀਗੜ੍ਹ :ਕੋਰੋਨਾ ਵਾਇਰਸ ਤੋਂ ਮਗਰੋਂ ਮੁੜ ਖੁੱਲ੍ਹੇ ਸਿਨੇਮਾ ਘਰਾਂ 'ਚ ਹੌਲੀ-ਹੌਲ਼ੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ। ਕੋਰੋਨਾ ਦੌਰ 'ਚ ਤੁਣਕਾ-ਤੁਣਕਾ ਸਿਨੇਮਾ 'ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ।
ਚੱਲ ਮੇਰਾ ਪੁੱਤ-2 ਚੱਲੀ ਦੁਬਾਰਾ ਸਿਨੇਮਾ ਘਰਾਂ 'ਚ
ਹੁਣ 27 ਅਗਸਤ ਨੂੰ ਫਿਲਮ ਚੱਲ ਮੇਰਾ ਪੁੱਤ-2 ਵੀ ਸਿਨੇਮਾ ਘਰਾਂ 'ਚ ਮੁੜ ਰਿਲੀਜ਼ ਹੋਵੇਗੀ।
ਚੱਲ ਮੇਰਾ ਪੁੱਤ-2 ਚੱਲੀ ਦੁਬਾਰਾ ਸਿਨੇਮਾ ਘਰਾਂ 'ਚ
ਇਸ ਤੋਂ ਮਗਰੋਂ ਹੁਣ 27 ਅਗਸਤ ਨੂੰ ਫਿਲਮ ਚੱਲ ਮੇਰਾ ਪੁੱਤ-2 ਵੀ ਸਿਨੇਮਾ ਘਰਾਂ 'ਚ ਮੁੜ ਰਿਲੀਜ਼ ਹੋਵੇਗੀ। ਜਿਸ ਦੀ ਜਾਣਕਾਰੀ ਅਮਰਿੰਦਰ ਗਿੱਲ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ।
ਚੱਲ ਮੇਰਾ ਪੁੱਤ 2 'ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਹਿਲ ਲੀਡ ਰੋਲ 'ਚ ਨਜ਼ਰ ਆਉਣਗੇ। ਉਸ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਵੀ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਚੱਲ ਮੇਰਾ ਪੁੱਤ ਫਿਲਮ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।