ਹੈਦਰਾਬਾਦ:ਇਕ ਪਾਸੇ ਜਿੱਥੇ ਸਾਲ 2021 ਕੁਝ ਹੀ ਘੰਟਿਆਂ ਦਾ ਮਹਿਮਾਨ ਰਹਿ ਗਿਆ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਅਤੇ ਦੁਨੀਆ 'ਤੇ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ। ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ। ਜਿਸ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਦੇ ਨਾਮ ਵੀ ਸ਼ਾਮਲ ਹਨ। ਤੁਸੀਂ ਉਨ੍ਹਾਂ ਕਲਾਕਾਰਾਂ ਬਾਰੇ ਜਾਣਦੇ ਹੋਵੋਗੇ ਜੋ ਵਰਤਮਾਨ ਵਿੱਚ ਕੋਰੋਨਾ ਪਾਜ਼ੀਟਿਵ ਹਨ ਅਤੇ ਉਨ੍ਹਾਂ ਸਿਤਾਰਿਆਂ ਬਾਰੇ ਵੀ ਗੱਲ ਕਰੋਗੇ ਜੋ ਹਾਲ ਹੀ ਵਿੱਚ ਕੋਰੋਨਾ ਤੋਂ ਠੀਕ ਹੋਏ ਹਨ।
ਅਰਜੁਨ ਕਪੂਰ
ਹਾਲ ਹੀ 'ਚ ਖਬਰ ਆਈ ਹੈ ਕਿ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਰਜੁਨ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਅਰਜੁਨ ਗਰਲਫਰੈਂਡ ਮਲਾਇਕਾ ਅਰੋੜਾ ਨਾਲ ਕਰਿਸ਼ਮਾ ਕਪੂਰ ਦੀ ਕ੍ਰਿਸਮਿਸ ਪਾਰਟੀ 'ਚ ਗਏ ਸਨ, ਦੋ ਦਿਨ੍ਹਾਂ ਬਾਅਦ ਉਨ੍ਹਾਂ ਨੂੰ ਕੋਰੋਨਾ ਦੀ ਖਬਰ ਮਿਲੀ।
ਨੋਰਾ ਫਤੇਹੀ
ਬਾਲੀਵੁੱਡ ਦੀ ਦਿਲਬਰ ਗਰਲ ਨੋਰਾ ਫਤੇਹੀ ਵੀ ਕੋਰੋਨਾ ਦਾ ਇਲਾਜ ਕਰਵਾ ਰਹੀ ਹੈ। ਨੋਰਾ ਨੂੰ 28 ਦਸੰਬਰ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ ਅਤੇ ਉਸਨੇ 30 ਦਸੰਬਰ ਨੂੰ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਨੋਰਾ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਕੋਰੋਨਾ ਪ੍ਰੋਟੋਕੋਲ ਦਾ ਧਿਆਨ ਰੱਖੋ ਅਤੇ ਮਾਸਕ ਪਹਿਨੋ। ਫਿਲਹਾਲ ਨੋਰਾ ਨੇ ਵੀ ਖੁਦ ਨੂੰ ਅਲੱਗ ਕਰ ਲਿਆ ਹੈ।
ਸ਼ਿਲਪਾ ਸ਼ਿਰੋਡਕਰ