ਹਰ ਪਾਸੇ ਹੋ ਰਹੀ ਹੈ 'ਕੇਸਰੀ' ਦੀ ਚਰਚਾ - anurag singh
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ 'ਕੇਸਰੀ' ਦਰਸ਼ਕਾਂ ਨੇ ਪ੍ਰਵਾਨ ਕੀਤੀ ਹੈ।
ਫ਼ਿਲਮ ਦੀ ਕਹਾਣੀ
12 ਸਤੰਬਰ 1897 ਦਾ ਉਹ ਦਿਨ ਜਿਸ ਦਿਨ ਨੂੰ ਸਾਰਾਗੜ੍ਹੀ ਦਿਵਸ ਵੱਜੋਂ ਯਾਦ ਕੀਤਾ ਜਾਂਦਾ ਹੈ।ਸਾਰਾਗੜ੍ਹੀ ਦੇ ਇਤਿਹਾਸ ਦੇ ਨਾਲ ਸੰਬੰਧਤ ਫ਼ਿਲਮ 'ਕੇਸਰੀ', 21 ਸਿੱਖਾਂ ਦੇ ਜ਼ਜਬੇ ਦੀ ਕਹਾਣੀ ਹੈ,ਜਿਨ੍ਹਾਂ ਨੇ ਯੁੱਧ ਵਿੱਚ 10 ਹਜ਼ਾਰ ਅਫਗਾਨੀਆਂ ਦਾ ਸਾਹਮਣਾ ਕੀਤਾ ਸੀ।ਕਿਵੇਂ ਲੜਦੇ ਨੇ 21 ਸਿੱਖ 10 ਹਜ਼ਾਰ ਅਫਗਾਨੀਆਂ ਨਾਲ ਇਹ ਹੀ ਇਸ ਫ਼ਿਲਮ ਦੇ ਵਿੱਚ ਦਿਖਾਇਆ ਗਿਆ ਹੈ।
ਐਕਟਿੰਗ
ਫ਼ਿਲਮ ਦੇ ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਵਿੱਚ ਅਕਸ਼ੇ ਕੁਮਾਰ ਦੀ ਅਦਾਕਾਰੀ ਕਮਾਲ ਦੀ ਹੈ। ਇਸ ਤੋਂ ਇਲਾਵਾ ਪਰੀਨੀਤੀ ਚੋਪੜਾ ਦੇ ਐਕਸਪ੍ਰੈਸ਼ਨ ਫ਼ਿਲਮ ਦੇ ਵਿੱਚ ਜਾਣ ਪਾਉਂਦੇ ਹਨ। ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਨੇ ਅਦਾਕਾਰੀ ਕਮਾਲ ਦੀ ਕੀਤੀ ਹੈ।
ਮਿਊਜਿਕ
ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਫ਼ਿਲਮ ਦੇ ਗੀਤਾਂ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਫ਼ਿਲਮ ਦਾ ਗੀਤ 'ਤੇਰੀ ਮਿੱਟੀ' ਦੇ ਵਿੱਚ ਬੀ ਪ੍ਰਾਕ ਦੀ ਅਵਾਜ਼ ਕਮਾਲ ਦੀ ਹੈ।