ਪੰਜਾਬ

punjab

ETV Bharat / sitara

ਹਰਭਜਨ ਮਾਨ ਦੀ ਫਿਲਮ "ਯਾਰਾ ਓ ਦਿਲਦਾਰਾ " ਦੇ 10 ਸਾਲ ਹੋਏ ਪੂਰੇ - ਪੌਲੀਵੁੱਡ ਨਿਊਜ਼

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਫਿਲਮ "ਯਾਰਾ ਓ ਦਿਲਦਾਰਾ " ਦੇ 10 ਸਾਲ ਪੂਰੇ ਹੋ ਗਏ ਹਨ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਦਰਸ਼ਕਾਂ ਵੱਲੋਂ ਇਸ ਫਿਲਮ ਦੇ ਗੀਤ 'ਤੇਰਾ ਮੇਰਾ ਕੀ ਰਿਸ਼ਤਾ' ਤੇ 'ਯਾਰਾ ਓ ਦਿਲਦਾਰਾ' ਨੂੰ ਵੀ ਬੇਹਦ ਪਸੰਦ ਕੀਤਾ ਗਿਆ ਸੀ।

ਫਿਲਮ "ਯਾਰਾ ਓ ਦਿਲਦਾਰਾ " ਦੇ 10 ਸਾਲ ਹੋਏ ਪੂਰੇ
ਫਿਲਮ "ਯਾਰਾ ਓ ਦਿਲਦਾਰਾ " ਦੇ 10 ਸਾਲ ਹੋਏ ਪੂਰੇ

By

Published : Sep 23, 2021, 1:23 PM IST

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦੀ ਫਿਲਮ "ਯਾਰਾ ਓ ਦਿਲਦਾਰਾ " ਦੇ 10 ਸਾਲ ਪੂਰੇ ਹੋ ਗਏ ਹਨ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਇਹ ਫਿਲਮ ਸਾਲ 2011 ਵਿੱਚ ਰਿਲੀਜ਼ ਹੋਈ ਸੀ। ਇਹ ਇੱਕ ਰੋਮੈਂਟਿਕ ਫਿਲਮ ਸੀ। ਇਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨੇ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸਨ।

ਇਸ ਫਿਲਮ ਦੀ ਸਟਾਰ ਕਾਸਟ ਵਿੱਚ ਹਰਭਜਨ ਮਾਨ, ਤੁਲਿਪ ਜੋਸ਼ੀ , ਕਬੀਰ ਬੇਦੀ, ਗੁਰਪ੍ਰੀਤ ਸਿੰਘ ਘੁੱਗੀ, ਗੁਲਜ਼ਾਰ ਇੰਦਰ ਚਾਹਲ ਤੇ ਜੋਨਿਤਾ ਡੋਡਾ ਸ਼ਾਮਲ ਸਨ। ਇਸ ਫਿਲਮ ਦਾ ਨਿਰਦੇਸ਼ਨ ਕੇ.ਐਸ. ਸਤੀਸ਼ ਚੌਧਰੀ ਨੇ ਕੀਤਾ ਸੀ। ਇਸ ਫਿਲਮ ਨੂੰ 23 ਸਤੰਬਰ ਸਾਲ 2011 ਵਿੱਚ ਦਰਸ਼ਕਾਂ ਲਈ ਰਿਲੀਜ਼ ਕੀਤਾ ਗਿਆ ਸੀ।

ਉਸ ਸਮੇਂ 'ਚ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਬੇਹਦ ਪਸੰਦ ਕੀਤਾ ਗਿਆ ਸੀ। ਮੂਵੀ ਰਿਵੀਊ ਦੇ ਮੁਤਾਬਕ ਦਰਸ਼ਕਾਂ ਨੇ ਇਸ ਫਿਲਮ ਨੂੰ 10 ਚੋਂ 6 ਸਟਾਰ ਰੇਟਿੰਗ ਦਿੱਤੀ ਸੀ ਤੇ ਦਰਸ਼ਕਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਲੋਕਾਂ ਨੇ ਤੁਲਿਪ ਜੋਸ਼ੀ ਤੇ ਹਰਭਜਨ ਮਾਨ ਦੀ ਰੋਮੈਂਟਿਕ ਕੈਮਿਸਟ੍ਰੀ ਨੂੰ ਬੇਹਦ ਪਸੰਦ ਕੀਤਾ। ਇਸ ਫਿਲਮ ਦਾ ਟਾਈਟਲ ਗੀਤ 'ਤੇਰਾ ਮੇਰਾ ਕੀ ਰਿਸ਼ਤਾ' ਤੇ 'ਯਾਰਾ ਓ ਦਿਲਦਾਰਾ' ਬੇਹਦ ਹਿੱਟ ਰਹੇ। ਇਨ੍ਹਾਂ ਗੀਤਾਂ ਨੂੰ ਖ਼ੁਦ ਹਰਭਜਨ ਮਾਨ ਨੇ ਆਪਣੀ ਆਵਾਜ਼ ਦਿੱਤੀ। ਇਸ ਫਿਲਮ 'ਚ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਵੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਪ੍ਰੇਮ ਚੋਪੜਾ ਦੇ ਜਨਮਦਿਨ ਮੌਕੇ ਜਾਣੋਂ ਕੁੱਝ ਖਾਸ ਗਲਾਂ

ABOUT THE AUTHOR

...view details