ਹੈਦਰਾਬਾਦ: ਹਿੰਦੀ ਸਿਨੇਮਾ ਦੇ ਇਤਹਾਸ ਵਿੱਚ ਜਦੋਂ ਵੀ ਗੀਤਾਂ ਦਾ ਜ਼ਿਕਰ ਆਉਂਦਾ ਹੈ, ਤਾਂ ਇੱਕ ਨਾਂ ਸੁਨਹਿਰੀ ਅੱਖਰਾਂ ਵਿੱਚ ਜ਼ਰੂਰ ਆਉਂਦਾ ਹੈ, ਉਹ ਹੈ ਮੁਹੰਮਦ ਰਫੀ। ਇੱਕ ਅਜਿਹਾ ਫਨਕਾਰ ਜਿਸਨੂੰ ਲੋਕ ਅੱਜ ਵੀ ਉਸਦੇ ਗੀਤਾਂ ਰਾਹੀਂ ਯਾਦ ਕਰਦੇ ਹਨ। ਚਾਹੇ ਹੇਠਾਂ ਦੇ ਸੁਰ ਹੋਣ ਜਾਂ ਫਿਰ ਉੱਤੇ ਵਾਲੇ ਗੀਤ ਹੋਣ ਮੁਹੰਮਦ ਰਫੀ ਹਰ ਤਰ੍ਹਾਂ ਦੇ ਗੀਤ ਗਾਉਣ ਵਿੱਚ ਮਾਹਰ ਸੀ। ਕਹਿਣ ਲਈ ਤਾਂ ਇੰਡਸਟਰੀ ਵਿੱਚ ਇੱਕ ਤੋਂ ਇੱਕ ਆਵਾਜ਼ ਦੇ ਜਾਦੂਗਰ ਸੀ, ਪਰ ਕਿਸੇ ਨੇ ਉਹ ਚੀਜ਼ ਨਹੀਂ ਵੇਖੀ ਜੋ ਮੁਹੰਮਦ ਰਫੀ ਵਿੱਚ ਸੀ। 31 ਜੁਲਾਈ 1980 ਨੂੰ ਮੁਹੰਮਦ ਰਫੀ ਇਸ ਦੁਨੀਆ ਨੂੰ ਸਦਾ ਲਈ ਛੱਡ ਗਏ। ਉਂਝ ਮੁਹੰਮਦ ਰਫ਼ੀ ਨੇ ਸੰਗੀਤ ਦੀ ਦੁਨੀਆ ਵਿੱਚ ਜੋ ਨਾਂ ਅਤੇ ਸਤਿਕਾਰ ਕਮਾਇਆ ਹੈ, ਉਹ ਸੱਚਮੁੱਚ ਸ਼ਲਾਘਾਯੋਗ ਹੈ। ਰਫੀ ਸਾਹਬ ਨੇ ਆਪਣੇ ਕਰੀਅਰ ਵਿੱਚ 25 ਹਜ਼ਾਰ ਤੋਂ ਵੱਧ ਗੀਤ ਗਾਏ ਸੀ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।
ਜਾਣੋਂ! ਸੁਰਾਂ ਦੇ ਬਾਦਸ਼ਾਹ ਮੁਹੰਮਦ ਰਫੀ ਦੀ ਬਰਸੀ 'ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ 10 ਵਿਸ਼ੇਸ਼ ਗੱਲਾਂ - ਮੁਹੰਮਦ ਰਫੀ ਦੀ ਬਰਸੀ
ਅੱਜ ਮੁਹੰਮਦ ਰਫੀ ਦੀ ਬਰਸੀ ਹੈ। ਮੁਹੰਮਦ ਰਫੀ ਨੂੰ ਇੱਕ ਦਿਆਲੂ ਗਾਇਕ ਮੰਨਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਨੇ ਕਦੇ ਵੀ ਗੀਤਾਂ ਦੀ ਫੀਸ ਦਾ ਜ਼ਿਕਰ ਨਹੀਂ ਕੀਤਾ ਅਤੇ ਕਈ ਵਾਰ 1 ਰੁਪਏ ਵਿੱਚ ਵੀ ਗਾਣੇ ਗਏ ਸੀ।
ਜਾਣੋਂ! ਸੁਰਾਂ ਦੇ ਬਾਦਸ਼ਾਹ ਮੁਹੰਮਦ ਰਫੀ ਦੀ ਬਰਸੀ 'ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ 10 ਵਿਸ਼ੇਸ਼ ਗੱਲਾਂ
ਹਿੰਦੀ ਤੋਂ ਇਲਾਵਾ ਮੁਹੰਮਦ ਰਫੀ ਨੇ ਅਸਾਮੀ, ਕੋਂਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਾਘੀ, ਮੈਥਿਲੀ, ਉਰਦੂ ਦੇ ਨਾਲ ਨਾਲ ਅੰਗਰੇਜ਼ੀ, ਫਾਰਸੀ, ਅਰਬੀ ਅਤੇ ਡੱਚ ਭਾਸ਼ਾਵਾਂ ਵਿੱਚ ਗਾਣੇ ਗਾਏ ਹਨ। ਆਓ ਜਾਣਦੇ ਹਾਂ ਮੁਹੰਮਦ ਰਫੀ ਸਾਹਬ ਬਾਰੇ ਕੁਝ ਖਾਸ ਗੱਲਾਂ...
- ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ ਸੀ। ਕੁਝ ਸਮੇਂ ਬਾਅਦ ਰਫੀ ਸਾਹਬ ਦੇ ਪਿਤਾ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ ਸੀ।
- ਮੁਹੰਮਦ ਰਫੀ ਦਾ ਉਪ ਨਾਂ 'ਫਿਕੋ' ਸੀ ਅਤੇ ਰਫੀ ਸਾਹਬ ਨੇ ਬਚਪਨ ਤੋਂ ਰਸਤੇ ਵਿੱਚ ਚੱਲਦੇ ਫਕੀਰਾਂ ਨੂੰ ਸੁਣਦੇ ਹੋਏ ਗਾਉਣਾ ਸ਼ੁਰੂ ਕੀਤਾ ਸੀ।
- ਮੁਹੰਮਦ ਰਫੀ ਨੇ ਉਸਤਾਦ ਅਬਦੁਲ ਵਾਹਿਦ ਖਾਨ, ਪੰਡਤ ਜੀਵਨ ਲਾਲ ਮੱਟੂ ਅਤੇ ਫਿਰੋਜ਼ ਨਿਜ਼ਾਮੀ ਤੋਂ ਕਲਾਸੀਕਲ ਸੰਗੀਤ ਦੀ ਸਿੱਖਿਆ ਲਈ ਸੀ।
- 13 ਸਾਲ ਦੀ ਉਮਰ ਵਿੱਚ, ਮੁਹੰਮਦ ਰਫ਼ੀ ਨੇ ਲਾਹੌਰ ਵਿੱਚ ਉਸ ਸਮੇਂ ਦੇ ਮਸ਼ਹੂਰ ਅਭਿਨੇਤਾ 'ਕੇ ਐਲ ਸਹਿਗਲ' ਦੇ ਗਾਣੇ ਗਾ ਕੇ ਪਬਲਿਕ ਪਰਫਾਰਮੇਂਸ ਦਿੱਤੀ ਸੀ।
- ਰਫੀ ਸਾਹਬ ਨੇ ਸਭ ਤੋਂ ਪਹਿਲਾਂ ਲਾਹੌਰ ਵਿੱਚ ਪੰਜਾਬੀ ਫਿਲਮ 'ਗੁਲ ਬਲੋਚ' ਲਈ ਗੀਤ 'ਸੋਨੀਏ ਨੀ, ਹੀਰੀਏ ਨੀ' ਗਾਇਆ।
- ਮੁਹੰਮਦ ਰਫੀ ਮੁੰਬਈ ਆਏ ਅਤੇ ਪਹਿਲੀ ਵਾਰ 1944 ਵਿੱਚ ਇੱਕ ਹਿੰਦੀ ਫਿਲਮ ਲਈ ਗੀਤ ਗਾਇਆ। ਫਿਲਮ ਦਾ ਨਾਂ ਸੀ 'ਗਾਂਵ ਕੀ ਗੋਰੀ'।
- ਮੁਹੰਮਦ ਰਫੀ ਨੂੰ ਇੱਕ ਦਿਆਲੂ ਗਾਇਕ ਮੰਨਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਨੇ ਕਦੇ ਵੀ ਗਾਣੇ ਦੀ ਫੀਸ ਦਾ ਜ਼ਿਕਰ ਨਹੀਂ ਕੀਤਾ ਅਤੇ ਕਈ ਵਾਰ 1 ਰੁਪਏ ਚ ਵੀ ਗੀਤ ਗਾਇਆ ਹੈ।
- ਮੁਹੰਮਦ ਰਫੀ ਨੇ 'ਆਸ਼ਾ ਭੌਂਸਲੇ' ਦੇ ਨਾਲ ਸਭ ਤੋਂ ਵੱਧ ਡਿਉਟ ਗਾਣੇ ਗਾਏ ਹਨ। ਰਫੀ ਸਾਹਬ ਨੇ ਗਾਇਕ ਕਿਸ਼ੋਰ ਕੁਮਾਰ ਲਈ ਆਪਣੀਆਂ ਦੋ ਫਿਲਮਾਂ ‘ਬੜੇ ਸਰਕਾਰ’ ਅਤੇ ‘ਰਾਗਿਨੀ’ ਵਿੱਚ ਵੀ ਆਵਾਜ਼ ਦਿੱਤੀ ਸੀ।
- ਮੁਹੰਮਦ ਰਫ਼ੀ ਨੂੰ ਗੀਤ 'ਕਿਆ ਹੁਆ ਤੇਰਾ ਵਾਦ' ਲਈ 'ਰਾਸ਼ਟਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ। 1967 ਵਿੱਚ, ਉਸਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ਼੍ਰੀ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
- ਮੁਹੰਮਦ ਰਫੀ ਨੂੰ ਦਿਲ ਦਾ ਦੌਰਾ ਪੈਣ ਕਾਰਨ 31 ਜੁਲਾਈ 1980 ਨੂੰ ਮੌਤ ਹੋ ਗਈ ਸੀ ਅਤੇ ਰਿਪੋਰਟਾਂ ਅਨੁਸਾਰ ਉਸ ਦਿਨ ਭਾਰੀ ਬਾਰਿਸ਼ ਹੋ ਰਹੀ ਸੀ। ਰਫੀ ਸਾਹਬ ਦੀ ਮੌਤ 'ਤੇ, ਮਸ਼ਹੂਰ ਗੀਤਕਾਰ ਨੌਸ਼ਾਦ ਨੇ ਲਿਖਿਆ,' ਤੁਹਾਡੀ ਅਵਾਜ਼ ਅਮੀਰਾਂ ਦੇ ਮਹਿਲ ਵਿੱਚ ਗੂੰਜ ਰਹੀ ਹੈ, ਤੁਹਾਡਾ ਸਾਜ਼ ਗਰੀਬਾਂ ਦੀਆਂ ਝੌਂਪੜੀਆਂ ਵਿੱਚ ਵੀ ਹੈ, ਇੰਝ ਤਾਂ ਆਪਣੀ ਮੌਸਿਕੀ ਤੇ ਸਾਰਿਆਂ ਨੂੰ ਫਕਰ ਹੁੰਦਾ ਹੈ, ਪਰ ਮੇਰੇ ਦੋਸਤ ਮੌਸੀਕੀ ਨੂੰ ਵੀ ਅੱਜ ਤੁਹਾਡੇ ’ਤੇ ਮਾਣ ਹੈ।
ਇਹ ਵੀ ਪੜੋ: ਬਰਸੀ: ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ’ਚ ਅੱਜ ਵੀ ਜਿਉਂਦੇ ਹਨ ਮੁਹੰਮਦ ਰਫੀ