ਬਾਕਸ ਆਫ਼ਿਸ 'ਤੇ ਛਾਏ ਅਮਿਤਾਭ-ਤਾਪਸੀ - amrita singh
ਮੁੰਬਈ:ਬਦਲਾ ਫ਼ਿਲਮ ਅਧਾਰਿਤ ਹੈ ਸਪੇਨਿਸ਼ ਮਰਡਰ ਮਿਸਟਰੀ "ਦੀ ਇਨਵਿਜ਼ੀਵਲ ਗੈਸਟ" 'ਤੇ ਜੋ ਇਸ ਵੇਲੇ ਨੈਟਫਿਲਿਕਸ 'ਤੇ ਚੱਲ ਰਹੀ ਹੈ। ਸੁਜ਼ੋਯ ਘੋਸ਼ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਤਾਪਸੀ ਪੰਨੂ,ਅਮਿਤਾਭ ਬੱਚਨ ਅਤੇ ਅਮ੍ਰਿੰਤਾ ਸਿੰਘ ਮੁੱਖ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੇ ਹਨ।
ਫ਼ਿਲਮ ਦੀ ਖ਼ਾਸਿਅਤ ਇਹ ਹੈ ਕਿ ਇਹ ਦਰਸ਼ਕਾਂ ਨੂੰ ਜੋੜ ਕੇ ਰੱਖਦੀ ਹੈ।ਨੈਨਾ ਸਿੰਘ ਦਾ ਕਿਰਦਾਰ ਨਿਭਾ ਰਹੀ ਤਾਪਸੀ ਪੰਨੂ ਇਕ ਰਾਤ ਆਪਣੇ ਦੋਸਤ ਦੇ ਘਰ ਰੁਕਦੀ ਹੈ।ਸਵੇਰ ਜਦੋਂ ਉਹ ਉਠਦੀ ਹੈਂ ਤਾਂ ਉਸ ਦੇ ਦੋਸਤ ਦਾ ਕਤਲ ਹੋ ਚੁੱਕਾ ਹੁੰਦਾ ਹੈ।ਇਸ ਹੀ ਮਰਡਰ ਮਿਸਟਰੀ ਨੂੰ ਡਾਇਰੈਕਟਰ ਸੁਜ਼ੋਯ ਘੋਸ਼ ਨੇ ਇਕ ਵੱਖਰੇ ਢੰਗ ਦੇ ਨਾਲ ਦਿਖਾਇਆ ਹੈ।
ਇਸ ਫ਼ਿਲਮ 'ਚ ਬਿਗ-ਬੀ ਵਕੀਲ ਦੇ ਕਿਰਦਾਰ 'ਚ ਵਧੀਆ ਢੰਗ ਦੇ ਨਾਲ ਪੇਸ਼ ਹੋਏ ਹਨ।ਦੱਸਣਯੋਗ ਹੈ ਕਿ ਮੀਡੀਆ ਰਿਪੋਕਟਾਂ ਮੁਤਾਬਿਕ ਇਹ ਫ਼ਿਲਮ ਪ੍ਰਰਦਰਸ਼ਨ ਤਾਂ ਕਰਦੀ ਹੈ ਪਰ ਪਹਿਲਾਂ ਤੋਂ ਹੀ "ਦੀ ਇਨਵੀਜ਼ਬਲ ਗੇਸਟ" ਨੈਟਫ਼ਿਲਿਕਸ 'ਤੇ ਉਪਲਬੱਧ ਹੋਣ ਕਾਰਨ ਇਸ ਦੇ ਕਾਰੋਬਾਰ 'ਤੇ ਅਸਰ ਜ਼ਰੂਰ ਪਿਆ ਹੈ।
ਇਸ ਫਿਲਮ ਵਿੱਚ ਸਾਰੇ ਹੀ ਕਿਰਦਾਰਾਂ ਦੀ ਅਦਾਕਾਰੀ ਲਾਜਵਾਬ ਹੈ।ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ ਹੈ 5 ਵਿੱਚੋਂ 3.5 ਸਟਾਰ।