ਮੁੰਬਈ: ਆਲੀਆ ਭੱਟ ਨੇ ਫਿਲਮਾਂ 'ਚ ਆਪਣੀ ਅਦਾਕਾਰੀ ਕਾਰਨ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ। ਬਤੌਰ ਅਦਾਕਾਰ ਵੀ ਆਲੀਆ ਭੱਟ ਆਪਣੀ ਪਾਰੀ ਦੀ ਸ਼ੁਰੂਆਤ ਕਰ ਚੁੱਕੀ ਹੈ। ਆਲੀਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਰ ਦਿਨ ਆਲੀਆ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ 'ਤੇ ਇਕ ਨਵੀਂ ਵੀਡੀਓ ਜਾਂ ਟਵੀਟ ਪੋਸਟ ਕਰਦੀ ਰਹਿੰਦੀ ਹੈ। ਅਜਿਹੀ ਸਥਿਤੀ 'ਚ ਸ਼ਾਹਰੁਖ ਖਾਨ ਨੇ ਇੱਕ ਮਜ਼ਾਕੀਆ ਟਵੀਟ ਕੀਤਾ ਅਤੇ ਉਨ੍ਹਾਂ ਨੂੰ ਸਾਈਨ ਕਰਨ ਦੀ ਗੱਲ ਕੀਤੀ। ਉਥੇ ਹੀ ਆਲੀਆ ਭੱਟ ਨੇ ਵੀ ਆਪਣੇ ਜਵਾਬ ਵਿੱਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਦਰਅਸਲ, ਆਲੀਆ ਦੇ ਇੱਕ ਟਵੀਟ ਤੋਂ ਬਾਅਦ ਸ਼ਾਹਰੁਖ ਨੇ ਟਵੀਟ ਕੀਤਾ ਕਿ ਇਸ ਪ੍ਰੋਡਕਸ਼ਨ ਤੋਂ ਬਾਅਦ ਕਿਰਪਾ ਕਰਕੇ ਮੈਨੂੰ ਆਪਣੇ ਅਗਲੇ ਹੋਮ ਪ੍ਰੋਡਕਸ਼ਨ ਲਈ ਸਾਈਨ ਕਰ ਲਓ। ਮੈਂ ਸ਼ੂਟ ਲਈ ਸਮੇਂ 'ਤੇ ਆਵਾਂਗਾ ਅਤੇ ਬਹੁਤ ਪੇਸ਼ੇਵਰ ਹੋਵਾਂਗਾ... ਵਾਅਦਾ
ਸ਼ਾਹਰੁਖ ਖਾਨ ਨੇ ਆਲੀਆ ਤੋਂ ਮੰਗਿਆ ਕੰਮ 'ਕਿਰਪਾ ਮੈਨੂੰ ਸਾਈਨ ਕਰ ਲਓ, ਮੈਂ ਸਮੇਂ 'ਤੇ ਸ਼ੂਟ 'ਤੇ ਆਵਾਂਗਾ' ਜਾਣੋ ਕੀ ਹੈ ਆਲੀਆ ਦਾ ਟਵੀਟ
ਸ਼ਾਹਰੁਖ ਖਾਨ ਦੇ ਇਸ ਟਵੀਟ 'ਤੇ ਆਲੀਆ ਭੱਟ ਨੇ ਟਵੀਟ ਕੀਤਾ, ਹਾਹਾਹਾਹਾ .. ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮੰਗ ਸਕਦੀ ਸੀ .. ਡੀਲ ਹੋ ਗਿਆ, ਤੁਹਾਨੂੰ ਸਾਈਨ ਕਰ ਲਿਆ। ਮੇਰੇ ਪਸੰਦੀਦਾ ਨੂੰ ਬਹੁਤ ਸਾਰਾ ਪਿਆਰ। ਇਹੀ ਨਹੀਂ ਆਲੀਆ ਅਤੇ ਸ਼ਾਹਰੁਖ ਦੇ ਇਸ ਟਵੀਟ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕ ਵੀ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਦਰਅਸਲ ਸ਼ਾਹਰੁਖ ਖਾਨ ਨੇ ਆਲੀਆ ਦੀ ਡਾਰਲਿੰਗਸ ਨਾਲ ਜੁੜੀ ਪੋਸਟ 'ਤੇ ਟਵੀਟ ਕੀਤਾ ਸੀ। ਡਾਰਲਿੰਗਜ਼ ਦੇ ਪਹਿਲੇ ਦਿਨ ਦੀ ਸ਼ੂਟ ਸ਼ੁਰੂ ਕਰਨ ਤੋਂ ਪਹਿਲਾਂ ਆਲੀਆ ਨੇ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਡਾਰਲਿੰਗਜ਼ ਦੇ ਸੈੱਟਜ਼ 'ਤੇ ਪਹਿਲੇ ਦਿਨ ਕੈਪਸ਼ਨ 'ਚ ਲਿਖਿਆ।
ਸ਼ਾਹਰੁਖ ਖਾਨ ਨੇ ਆਲੀਆ ਤੋਂ ਮੰਗਿਆ ਕੰਮ 'ਕਿਰਪਾ ਮੈਨੂੰ ਸਾਈਨ ਕਰ ਲਓ, ਮੈਂ ਸਮੇਂ 'ਤੇ ਸ਼ੂਟ 'ਤੇ ਆਵਾਂਗਾ' ਉਸਨੇ ਕਿਹਾ ਕਿ ਨਿਰਮਾਤਾ ਵਜੋਂ ਇਹ ਮੇਰੀ ਪਹਿਲੀ ਫਿਲਮ ਹੈ, ਪਰ ਮੈਂ ਹਮੇਸ਼ਾਂ ਅਦਾਕਾਰ ਰਹਾਂਗੀ। ਇਸ ਸਮੇਂ ਮੈਂ ਬਹੁਤ ਘਬਰਾਈ ਹੋਈ ਅਦਾਕਾਰ ਹਾਂ। ਮੈਨੂੰ ਨਹੀਂ ਪਤਾ ਕਿ ਇਹ ਕੀ ਹੈ। ਨਵੀਂ ਫਿਲਮ ਸ਼ੁਰੂ ਹੋਣ ਤੋਂ ਇੱਕ ਰਾਤ ਪਹਿਲਾਂ, ਮੈਂ ਆਪਣੇ ਸਰੀਰ 'ਚ ਇਹ ਘਬਰਾਹਟ ਮਹਿਸੂਸ ਕਰਦਦੀ ਹਾਂ। ਮੈਂ ਸਾਰੀ ਰਾਤ ਸੁਪਨੇ ਦੇਖਦੀ ਹਾਂ।
ਇਹ ਵੀ ਪੜ੍ਹੋ:ਵੇਖੋ ਵੀਡੀਓ:ਰਿੱਤਿਕ ਰੌਸ਼ਨ ਨੇ ਡੱਬੂ ਰਤਲਾਨੀ ਦੇ ਕਲੈਂਡਰ ਲਈ ਕਰਵਾਇਆ ਖ਼ਾਸ ਫੋਟੋਸ਼ੂਟ