ਹੈਦਰਾਬਾਦ: ਅਦਾਕਾਰ ਆਮਿਰ ਖਾਨ (Actor Aamir Khan)ਦੀ ਫਿਲਮ ਮੰਗਲ ਪਾਂਡੇ (film Mangal Pandey) ਨੂੰ 16 ਸਾਲ ਹੋ ਗਏ ਹਨ। ਇਹ ਫਿਲਮ 2005 ਵਿੱਚ ਬਣਾਈ ਗਈ ਸੀ। ਇਹ ਫਿਲਮ ਬਾਲੀਬੁਡ ਦੇ ਮਸ਼ਹੂਰ ਨਿਰਦੇਸ਼ਕ ਕੇਤਨ ਮਹਿਤਾ ਵੱਲੋ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ ਅੰਗਰੇਜ਼ਾ ਦੀ ਫੌਜ਼ ਵਿੱਚ ਕੰਮ ਕਰਦੇ ਭਾਰਤੀ ਸਿਪਾਹੀ ਦੀ ਜੀਵਨੀ ਤੇ ਅਧਾਰਿਤ ਹੈ।
ਮੰਗਲ ਪਾਂਡੇ ਇੱਕ ਭਾਰਤੀ ਸਿਪਾਹੀ ਸੀ ਜਿਸਨੇ 1857 ਦੇ ਭਾਰਤੀ ਵਿਦਰੋਹ ਦੇ ਫੈਲਣ ਤੋਂ ਤੁਰੰਤ ਪਹਿਲਾਂ ਦੇ ਸਮਾਗਮਾਂ ਵਿੱਚ ਮੁੱਖ ਭੂਮਿਕਾ ਨਿਭਾਈ। ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ(British East India Company) ਦੀ 34 ਵੀਂ ਬੰਗਾਲ ਨੇਟਿਵ ਇਨਫੈਂਟਰੀ ਰੈਜੀਮੈਂਟ (Bengal Native Infantry Regiment) ਵਿੱਚ ਸਿਪਾਹੀ ਸੀ। ਦੋ ਬ੍ਰਿਟਿਸ਼ ਅਫਸਰਾਂ ਉੱਤੇ ਹਮਲਾ ਕਰਨ ਦੇ ਕਾਰਨ ਮੰਗਲ ਪਾਂਡੇ ਨੂੰ 29 ਅਪ੍ਰੈਲ 1857 ਨੂੰ 29 ਸਾਲ ਦੀ ਉਮਰ ਵਿੱਚ ਫਾਂਸੀ ਦੇ ਦਿੱਤੀ ਗਈ ਸੀ।