ਹੁਣ ਯੋਗਰਾਜ ਸਿੰਘ ਅਤੇ ਰਜਨੀਕਾਂਤ ਦੀ ਹੋਵੇਗੀ ਟੱਕਰ ! - rajnikant
ਪਾਲੀਵੁੱਡ ਦੇ ਉੱਘੇ ਕਲਾਕਾਰ ਯੋਗਰਾਜ ਸਿੰਘ ਸਾਊਥ ਦੀ ਫ਼ਿਲਮ 'ਦਰਬਾਰ' ਰਾਹੀਂ ਸਾਊਥ ਫ਼ਿਲਮ ਇੰਡਸਟਰੀ 'ਚ ਆਪਣਾ ਡੈਬਯੂ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਸੁਪਰਸਟਾਰ ਰਜਨੀਕਾਂਤ ਮੁੱਖ ਭੂਮਿਕਾ ਅਦਾ ਕਰ ਰਹੇ ਹਨ।
ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਦਿੱਗਜ਼ ਕਲਾਕਾਰ ਯੋਗਰਾਜ ਸਿੰਘ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨਾਲ ਕੰਮ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਜਨੀਕਾਂਤ ਦੀ ਆਉਣ ਵਾਲੀ ਫ਼ਿਲਮ 'ਦਰਬਾਰ' 'ਚ ਯੋਗਰਾਜ ਸਿੰਘ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਫ਼ਿਲਮ ਦੇ ਨਿਰਦੇਸ਼ਕ ਮੁਰੁਗਾਦਾਸ ਨੇ ਇਕ ਇੰਟਰਵਿਊ ਵਿੱਚ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਅਗਸਤ ਮਹੀਨੇ ਦੇ ਅਖੀਰ 'ਚ ਪੂਰੀ ਹੋ ਜਾਵੇਗੀ।
ਇਸ ਫ਼ਿਲਮ ਦੇ ਵਿੱਚ ਰਜਨੀਕਾਂਤ ਇੱਕ ਪੁਲਿਸ ਅਧਿਕਾਰੀ ਦਾ ਰੋਲ ਕਰਦੇ ਹੋਏ ਨਜ਼ਰ ਆਉੁਣਗੇ।ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ‘ਚ ਰਜਨੀਕਾਂਤ ਡਬਲ ਰੋਲ ਕਰ ਸਕਦੇ ਹਨ ਅਤੇ ਯੋਗਰਾਜ ਸਿੰਘ ਇਸ ਫ਼ਿਲਮ 'ਚ ਵਿਲੇਨ ਦੀ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣਗੇ। ਇਹ ਫ਼ਿਲਮ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਲਈ ਸਾਊਥ ਇੰਡਸਟਰੀ ਦੀ ਡੈਬਯੂ ਫ਼ਿਲਮ ਹੈ।