ਹੈਦਰਾਬਾਦ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਸਾਲ 2021 ਬਾਲੀਵੁੱਡ ਲਈ ਕੁਝ ਖਾਸ ਨਹੀਂ ਰਿਹਾ। ਹਾਲਾਂਕਿ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਈਆਂ, ਜਿੰਨ੍ਹਾਂ 'ਚੋਂ ਕੁਝ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ, ਜਦਕਿ ਕੁਝ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਇਸ ਸਾਲ ਜ਼ਿਆਦਾਤਰ ਫਿਲਮਾਂ ਓਟੀਟੀ 'ਤੇ ਹੀ ਰਿਲੀਜ਼ ਹੋਈਆਂ। ਸਾਲ ਖਤਮ ਹੋਣ ਵਾਲਾ ਹੈ, ਇਸ ਲਈ ਅਸੀਂ ਸਾਲ ਦੀਆਂ ਹਿੱਟ ਅਤੇ ਫਲੌਪ ਫਿਲਮਾਂ ਬਾਰੇ ਗੱਲ ਕਰਾਂਗੇ।
ਸ਼ੇਰਸ਼ਾਹ
ਇਸ ਸਾਲ ਰਿਲੀਜ਼ ਹੋਈ ਦੇਸ਼ ਭਗਤੀ ਵਾਲੀ ਫਿਲਮ ‘ਸ਼ੇਰਸ਼ਾਹ’ ਨੇ ਦਰਸ਼ਕਾਂ ਦਾ ਪੈਸੇ ਵਸੂਲ ਕਰ ਦਿੱਤੇ। ਵਿਸ਼ਨੂੰ ਵਰਧਨ ਦੁਆਰਾ ਨਿਰਦੇਸ਼ਤ, ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਇਸ ਸਾਲ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਇਹ ਫਿਲਮ 'ਕਾਰਗਿਲ ਜੰਗ' (1999) 'ਚ ਸ਼ਹੀਦ ਹੋਏ ਕੈਪਟਨ ਵਿਕਰਮ ਬੱਤਰਾ ਦੀ ਲੜਾਈ 'ਤੇ ਆਧਾਰਿਤ ਸੀ, ਜੋ ਆਪਣੇ ਆਖਰੀ ਸਾਹ ਤੱਕ ਸਰਹੱਦ ਪਾਰ ’ਤੇ ਦੁਸ਼ਮਣਾਂ ਵਿਰੁੱਧ ਲੜਦਾ ਰਿਹਾ। ਫਿਲਮ 'ਚ ਸਿਧਾਰਥ ਨੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਅਤੇ ਕਿਆਰਾ ਨੇ ਡਿੰਪਲ ਦੀ ਭੂਮਿਕਾ ਨਿਭਾਈ ਹੈ।
ਸਰਦਾਰ ਊਧਮ
ਸ਼ੂਜਿਤ ਸਰਕਾਰ ਦੁਆਰਾ ਨਿਰਦੇਸ਼ਿਤ ਫਿਲਮ 'ਸਰਦਾਰ ਊਧਮ' ਸਾਲ ਦੀਆਂ ਹਿੱਟ ਫਿਲਮਾਂ ਦੀ ਸੂਚੀ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ। ਵਿੱਕੀ ਕੌਸ਼ਲ ਨੇ ਫਿਲਮ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਇਹ ਫਿਲਮ ਇਸ ਸਾਲ 16 ਅਕਤੂਬਰ ਨੂੰ OTT 'ਤੇ ਰਿਲੀਜ਼ ਹੋਈ ਸੀ।
83
ਇਸ ਸਾਲ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਈ ਫਿਲਮ 83 ਅੱਜ ਵੀ ਸਿਨੇਮਾਘਰਾਂ 'ਚ ਚੱਲ ਰਹੀ ਹੈ। ਫਿਲਮ ਦੀ ਬਾਕਸ ਆਫਿਸ 'ਤੇ ਓਪਨਿੰਗ ਸ਼ਾਨਦਾਰ ਰਹੀ। ਫਿਲਮ ਨੂੰ ਕ੍ਰਿਕਟਸ ਵੱਲੋਂ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ 'ਚ ਰਣਵੀਰ ਸਿੰਘ ਨੇ 1983 ਕ੍ਰਿਕਟ ਵਰਲਡ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। ਦੂਜੇ ਪਾਸੇ ਦੀਪਿਕਾ ਕਪਿਲ ਦੇਵ ਦੀ ਪਤਨੀ ਰੂਮੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।
ਸੂਰਿਆਵੰਸ਼ੀ
ਇਸ ਸਾਲ 'ਸੂਰਿਆਵੰਸ਼ੀ' ਬਾਕਸ ਆਫਿਸ 'ਤੇ ਸਭ ਤੋਂ ਵੱਡੀ ਬਲਾਕਬਸਟਰ ਸਾਬਤ ਹੋਈ ਹੈ। ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਸੂਰਿਆਵੰਸ਼ੀ' ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 190 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਇਹ ਫਿਲਮ ਇਸ ਸਾਲ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
ਰਾਧੇ YOUR MOST WANTED BHAI