ਹੈਦਰਾਬਾਦ: 94ਵੇਂ ਅਕੈਡਮੀ ਅਵਾਰਡ (ਆਸਕਰ 2022) ਦੇ ਸਾਰੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਾਲ ਸਮਾਗਮ ਵਿੱਚ ਜ਼ਬਰਦਸਤ ਮੁਕਾਬਲਾ ਹੋਇਆ। ਨਾਲ ਹੀ ਆਸਕਰ ਦੇ ਇਤਿਹਾਸ ਵਿੱਚ ਅਜਿਹੀ ਘਟਨਾ ਵਾਪਰੀ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਦਰਅਸਲ ਸਮਾਰੋਹ ਦੀ ਸ਼ੁਰੂਆਤ 'ਚ ਹੀ ਹਾਲੀਵੁੱਡ ਸੁਪਰਸਟਾਰ ਵਿਲ ਸਮਿਥ ਨੇ ਲਾਈਵ ਪ੍ਰਸਾਰਣ 'ਚ ਸ਼ੋਅ ਦੇ ਹੋਸਟ ਕ੍ਰਿਸ ਰਾਕ 'ਤੇ ਮੁੱਕਾ ਮਾਰਿਆ।
ਤੁਹਾਨੂੰ ਦੱਸ ਦੇਈਏ ਕਿ ਵਿਲ ਸਮਿਥ ਨੂੰ ਇਸ ਸਾਲ ਸਰਵੋਤਮ ਅਦਾਕਾਰ ਦਾ ਆਸਕਰ ਮਿਲਿਆ ਹੈ। ਹੁਣ ਅਦਾਕਾਰ ਨੂੰ ਲੈ ਕੇ ਖ਼ਬਰ ਆਈ ਹੈ ਕਿ ਉਸ ਤੋਂ ਇਹ ਐਵਾਰਡ ਵਾਪਸ ਲਿਆ ਜਾ ਸਕਦਾ ਹੈ।
ਕ੍ਰਿਸ ਰਾਕ ਨੂੰ ਕਿਉਂ ਮਾਰਿਆ?
ਹੋਸਟਿੰਗ ਦੇ ਦੌਰਾਨ ਕ੍ਰਿਸ ਰੌਕ ਨੇ ਵਿਲ ਸਥਿਮ ਦੀ ਪਤਨੀ ਜਾਡਾ ਪਿੰਕੇਟ ਦੇ ਗੰਜੇਪਣ ਬਾਰੇ ਮਜ਼ਾਕ ਕੀਤਾ। ਅਜਿਹੇ 'ਚ ਮੇਜ਼ਬਾਨ ਦੇ ਸਾਹਮਣੇ ਬੈਠੇ ਵਿਲ ਸਟਿਮ ਨੇ ਆਪਣਾ ਆਪਾ ਗੁਆ ਲਿਆ ਅਤੇ ਸਟੇਜ 'ਤੇ ਜਾ ਕੇ ਕ੍ਰਿਸ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ। ਇਸ ਦੇ ਨਾਲ ਹੀ ਸ਼ੋਅ 'ਚ ਮੌਜੂਦ ਅਤੇ ਦੁਨੀਆਂ ਭਰ 'ਚ ਲਾਈਵ ਪ੍ਰਸਾਰਣ ਦੇਖਣ ਵਾਲੇ ਸਾਰੇ ਦਰਸ਼ਕਾਂ ਲਈ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ।