ਚੰਡੀਗੜ੍ਹ : ਪਾਲੀਵੁੱਡ ਦੇ ਦੋ ਸੁਪਰਸਟਾਰ ਜੱਸੀ ਗਿੱਲ ਅਤੇ ਵਾਮਿਕਾ ਗੱਬੀ ਇੱਕਠੇ ਫ਼ਿਲਮ ਕਰਨ ਜਾ ਰਹੇ ਹਨ ਇਸ ਦੀ ਚਰਚਾ ਸੋਸ਼ਲ ਮੀਡੀਆ 'ਤੇ ਜ਼ੋਰਾਂ-ਸ਼ੋਰਾਂ ਦੇ ਨਾਲ ਹੋ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਿਕ ਜੱਸੀ ਗਿੱਲ ਤੇ ਵਾਮਿਕਾ ਗੱਬੀ ਪਹਿਲੀ ਵਾਰ ਪੰਜਾਬੀ ਫ਼ਿਲਮ ‘ਕੌਣ ਹੈ ਯਾਰ’ ਦੇ ਵਿੱਚ ਨਜ਼ਰ ਆਉਣਗੇ। ਦੱਸ ਦਈਏ ਕਿ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਫ਼ਿਲਮ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ ਅਤੇ ਉਹ ਹੀ ਇਸ ਫ਼ਿਲਮ ਨੂੰ ਨਿਰਦੇਸ਼ਨ ਦੇਣਗੇ। ਇਹ ਬਤੌਰ ਨਿਰਦੇਸ਼ਕ ਜੱਸ ਗਰੇਵਾਲ ਦੀ ਪਹਿਲੀ ਫ਼ਿਲਮ ਹੋਵੇਗੀ।
ਜੱਸੀ ਗਿੱਲ ਅਤੇ ਵਾਮਿਕਾ ਗੱਬੀ ਆਉਣਗੇ ਇਕ ਫ਼ਿਲਮ 'ਚ ਇੱਕਠੇ? - kaun hain yar
ਇਕ ਮੀਡੀਆ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਜੱਸੀ ਗਿੱਲ ਅਤੇ ਵਾਮਿਕਾ ਗੱਬੀ ਇੱਕਠੇ ਇਕ ਫ਼ਿਲਮ 'ਚ ਵਿਖਾਈ ਦੇਣਗੇ। ਇਸ ਫ਼ਿਲਮ ਨੂੰ ਲੇਖਕ ਜੱਸ ਗਰੇਵਾਲ ਨੇ ਲਿਖਿਆ ਹੈ।
ਡਿਜ਼ਾਇਨ ਫ਼ੋਟੋ
ਇਸ ਫ਼ਿਲਮ 'ਚ ਗੁਰਪ੍ਰੀਤ ਘੁੱਗੀ,ਰਘਬੀਰ ਬੋਲੀ ਤੋਂ ਇਲਾਵਾ ਕਈ ਨਾਮਵਾਰ ਸਿਤਾਰੇ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ। ਇਸ ਫ਼ਿਲਮ ਦਾ ਨਿਰਮਾਨ ਐਮੀ ਵਿਰਕ ਦੀ ਕੰਪਨੀ ‘ਵਿਲੀਜਰ ਫ਼ਿਲਮ ਸਟੂਡੀਓ’ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਐਮੀ ਵਿਰਕ ਦੀ ਕੰਪਨੀ ਨੇ 'ਲੌਂਗ ਲਾਚੀ' ਅਤੇ 'ਗੁਡਿਆਂ ਪਟੋਲੇ' ਫ਼ਿਲਮ ਦਾ ਨਿਰਮਾਨ ਕੀਤਾ ਹੋਇਆ ਹੈ।
ਜ਼ਿਕਰਏਖ਼ਾਸ ਹੈ ਕਿ ਇਸ ਫ਼ਿਲਮ ਦੀ ਅੱਜੇ ਕੋਈ ਵੀ ਆਫ਼ੀਸ਼ਲ ਅਨਾਊਸਮੇਂਟ ਨਹੀਂ ਹੋਈ ਹੈ। ਮੀਡੀਆ ਰਿਪੋਰਟ ਵਿੱਚ ਦਿੱਤੀ ਇਸ ਜਾਣਕਾਰੀ ਦੀ ਈਟੀਵੀ ਭਾਰਤ ਪੁਸ਼ਟੀ ਨਹੀਂ ਕਰਦਾ।