ਚੰਡੀਗੜ੍ਹ : ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਦੀ ਉਹ ਅਦਾਕਾਰਾ ਹੈ ਜਿਸ ਦੀ ਡਾਂਸਿੰਗ , ਗਾਇਕੀ ਅਤੇ ਅਦਾਕਾਰੀ ਬਾ ਕਮਾਲ ਹੈ। ਇਸ ਅਦਾਕਾਰਾ ਨੂੰ ਬਾਲੀਵੁੱਡ ਦੀ ਫ਼ਿਲਮ ਹੇਟ ਸਟੋਰੀ-3 ਤੋਂ ਆਫ਼ਰ ਆਇਆ ਸੀ। ਸਾਰਾ ਨੇ ਇਸ ਆਫ਼ਰ ਨੂੰ ਠੁਕਰਾ ਦਿੱਤਾ। ਇਸ ਫ਼ਿਲਮ ਨੂੰ ਸਾਰਾ ਨੇ ਕਿਉਂ ਠੁਕਰਾ ਦਿੱਤਾ ਇਸ ਦਾ ਕਾਰਨ ਉਸ ਨੇ ਇੰਸਟਾਗ੍ਰਾਮ 'ਤੇ ਦੱਸਿਆ ਹੈ।
ਆਖ਼ਰ ਕਿਉਂ ਸਾਰਾ ਗੁਰਪਾਲ ਨੇ ਕੀਤੀ ਸੀ ਬਾਲੀਵੁੱਡ ਨੂੰ ਨਾ ? - bollywood
ਇੰਸਟਾਗ੍ਰਾਮ 'ਤੇ ਸਾਰਾ ਗੁਰਪਾਲ ਨੇ ਦੱਸਿਆ ਹੈ ਕਿ ਕਿਉਂ ਉਸ ਨੇ ਬਾਲੀਵੁੱਡ ਫ਼ਿਲਮ ਹੇਟ ਸਟੋਰੀ 3 ਨੂੰ ਨਾਂਅ ਕੀਤੀ ਸੀ। ਇਸ ਤੋਂ ਇਲਾਵਾ ਆਪਣੇ ਫ਼ੈਨਜ ਦੇ ਕਈ ਸਵਾਲਾਂ ਦਾ ਜਵਾਬ ਉਸ ਨੇ ਦਿੱਤਾ ਹੈ।
ਇੱਕ ਫ਼ੈਨ ਵੱਲੋਂ ਇਹ ਸਵਾਲ ਪੁੱਛੇ ਜਾਣ 'ਤੇ ਉਸ ਨੇ ਕਿਹਾ, "ਉਸ ਦੇ ਭਰਾ ਨੇ ਇਸ ਫ਼ਿਲਮ ਵਿੱਚ ਕੰਮ ਕਰਨ ਤੋਂ ਉਸ ਨੂੰ ਮਨਾ ਕਰ ਦਿੱਤਾ ਸੀ ਕਿਉਂਕਿ ਇਸ ਫ਼ਿਲਮ 'ਚ ਕਿਰਦਾਰ ਬਹੁਤ ਬੋਲਡ ਸੀ।"
ਇਸ ਤੋਂ ਇਲਾਵਾ ਸਾਰਾ ਨੇ ਆਪਣੇ ਫ਼ੈਨਜ਼ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ, ਇੱਕ ਫ਼ੈਨ ਨੇ ਪੁੱਛਿਆ ਤੁਸੀਂ ਕਿਸ ਤੋਂ ਜ਼ਿਆਦਾ ਇੰਸਪਾਇਰ ਹੁੰਦੇ ਹੋ, ਤਾਂ ਸਾਰਾ ਨੇ ਇਸ ਦਾ ਜਵਾਬ ਦਿੱਤਾ ਆਪਣੇ ਆਪ ਤੋਂ ਜਿਨ੍ਹਾਂ ਸੰਘਰਸ਼ ਕੀਤਾ ਹੈ ਉਹ ਬਹੁਤ ਹੈ ਇੰਸਪਾਇਰ ਹੋਣ ਲਈ।
ਜਿਕਰਏਖ਼ਾਸ ਇਹ ਹੈ ਕਿ ਅੱਜ ਦੇ ਦੌਰ 'ਚ ਜ਼ਿਆਦਾਤਰ ਪੰਜਾਬੀ ਕਲਾਕਾਰ ਬਾਲੀਵੁੱਡ 'ਚ ਜਾਣ ਲਈ ਮਿਹਨਤ ਕਰਦੇ ਹਨ। ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਜੀ ਜਾਣ ਉਹ ਲੱਗਾ ਦਿੰਦੇ ਹਨ। ਸਾਰਾ ਨੇ ਇਸ ਫ਼ਿਲਮ ਨੂੰ ਨਾ ਕਰਕੇ ਕਈ ਫ਼ੈਨਜ਼ ਇਸ ਨੂੰ ਸਹੀ ਆਖ ਰਹੇ ਹਨ।