ਪੰਜਾਬ

punjab

ETV Bharat / sitara

Big Boss 13 : ਆਖ਼ਿਰ ਕਿਉਂ ਕਰਦੇ ਹਨ ਸਲਮਾਨ ਸ਼ਹਿਨਾਜ ਨੂੰ ਸਪੋਰਟ? - Why Salman Support Shehnaz gill?

ਬਿਗ ਬੌਸ ਸੀਜ਼ਨ 13 ਦੇ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਸਲਮਾਨ ਸ਼ਹਿਨਾਜ ਗਿੱਲ ਨੂੰ ਬਹੁਤ ਸਪੋਰਟ ਕਰ ਰਹੇ ਹਨ। ਕੀ ਕਾਰਨ ਹੈ ਸਲਮਾਨ ਵਲੋਂ ਸ਼ਹਿਨਾਜ ਨੂੰ ਸਪੋਰਟ ਦਾ, ਇਸ ਦਾ ਕਾਰਨ ਸ਼ਹਿਨਾਜ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਿਆ ਹੈ।

ਫ਼ੋਟੋ

By

Published : Nov 25, 2019, 8:35 AM IST

ਮੁੰਬਈ: ਬਿਗ ਬੌਸ ਦੇ ਹਰ ਸੀਜ਼ਨ 'ਚ ਸਲਮਾਨ ਖ਼ਾਨ 'ਤੇ ਇਹ ਦੋਸ਼ ਲੱਗਦਾ ਹੈ ਕਿ ਉਹ ਇੱਕ ਜਾਂ ਦੋ ਪ੍ਰਤੀਯੋਗੀਆਂ ਨੂੰ ਸਪੋਰਟ ਜ਼ਰੂਰ ਕਰਦੇ ਹਨ। ਸੀਜ਼ਨ 13 ਦੇ ਪਹਿਲੇ ਹਫ਼ਤੇ 'ਚ ਇਹ ਵਿਖਾਇਆ ਗਿਆ ਸਲਮਾਨ ਕੰਟੇਸਟੇਂਟ ਸ਼ਹਿਨਾਜ ਨੂੰ ਸਪੋਰਟ ਕਰ ਰਹੇ ਹਨ। ਘਰ 'ਚ ਆਏ ਕਈ ਦੂਜੇ ਸਿਤਾਰੇ ਵੀ ਇਹ ਆਖ ਚੁੱਕੇ ਹਨ ਕਿ ਸਲਮਾਨ ਦੀ ਮਨਪਸੰਦ ਪ੍ਰਤੀਯੋਗੀ ਸ਼ਹਿਨਾਜ ਗਿੱਲ ਹੈ।

ਹੁਣ ਸ਼ਹਿਨਾਜ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਇੱਕ ਨਿੱਜੀ ਇੰਟਰਵਿਊ ਦੌਰਾਨ ਦੱਸਿਆ ਕਿ ਸਲਮਾਨ ਕਿਉਂ ਸ਼ਹਿਨਾਜ ਨੂੰ ਸਪੋਰਟ ਕਰ ਰਹੇ ਹਨ। ਸ਼ਹਿਨਾਜ ਦੇ ਪਿਤਾ ਨੇ ਕਿਹਾ, "ਸ਼ਹਿਨਾਜ ਦੇ ਫ਼ੈਨਜ ਨੂੰ ਇਹ ਗੱਲ ਬਹੁਤ ਪਸੰਦ ਆਉਂਦੀ ਹੈ ਕਿ ਸਲਮਾਨ ਖ਼ਾਨ ਉਨ੍ਹਾਂ ਨੂੰ ਪਸੰਦ ਕਰਦੇ ਹਨ। ਜੋ ਲੋਕ ਸ਼ਹਿਨਾਜ ਨੂੰ ਪਸੰਦ ਨਹੀਂ ਕਰਦੇ ਉਨ੍ਹਾਂ ਨੂੰ ਲਗਦਾ ਹੈ ਕਿ ਸਲਮਾਨ ਪੱਖਪਾਤ ਕਰਦੇ ਹਨ।"

ਸ਼ਹਿਨਾਜ ਦੇ ਪਿਤਾ ਨੇ ਅੱਗੇ ਕਿਹਾ ਕਿ ਉਹ ਬਹੁਤ ਕਿਊਟ ਹੈ ਅਤੇ ਇਹ ਹੀ ਗੱਲ ਸਲਮਾਨ ਨੂੰ ਵੀ ਚੰਗੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਜਦੋਂ ਉਹ ਬਿਗ ਬੌਸ 13 ਦੇ ਸਟੇਜ 'ਤੇ ਪਹਿਲੀ ਵਾਰ ਗਈ ਸੀ ਉਸ ਵੇਲੇ ਕੋਈ ਸਕ੍ਰੀਪਟ ਨਹੀਂ ਦਿੱਤੀ ਗਈ ਸੀ। ਸਟੇਜ 'ਤੇ ਪਹੁੰਚਦਿਆਂ ਹੀ ਜਿਵੇਂ ਹੀ ਸ਼ਹਿਨਾਜ ਨੇ ਡਾਂਸ ਕੀਤਾ ਤਾਂ ਸਲਮਾਨ ਕਾਫ਼ੀ ਪ੍ਰਭਾਵਿਤ ਹੋਏ।

ਸ਼ਹਿਨਾਜ ਦੇ ਪਿਤਾ ਨੂੰ ਲੱਗਦਾ ਹੈ ਕਿ ਸ਼ਹਿਨਾਜ ਬਹੁਤ ਐਂਟਰਟੇਨਿੰਗ ਹੈ। ਇਹ ਹੀ ਕਾਰਨ ਹੈ ਕਿ ਸਲਮਾਨ ਉਸ ਨੂੰ ਸਪੋਰਟ ਕਰਦੇ ਹਨ। ਸ਼ੋਅ 'ਚ ਫ਼ਿਲਹਾਲ ਸ਼ਹਿਨਾਜ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਸੋਸ਼ਲ ਮੀਡੀਆ 'ਤੇ #SidNaaz ਨਾਂਅ ਤੋਂ ਇਹ ਜੋੜੀ ਟ੍ਰੇਂਡ ਕਰ ਰਹੀ ਹੈ।

ABOUT THE AUTHOR

...view details