ਚੰਡੀਗੜ੍ਹ:ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਅੱਜ ਕੱਲ ਸੁਰਖੀਆਂ ‘ਚ ਹਨ। ਸੁਰਖੀਆਂ ‘ਚ ਰਹਿਣ ਦਾ ਕਾਰਨ ਉਨ੍ਹਾਂ ਵੱਲੋਂ ਲਿਆਂਦੀ ਗਈ ਲੈਂਡ ਰੋਵਰ ਗੱਡੀ ਹੈ। ਪਿਛਲੇ ਦਿਨੀਂ ਸ਼ੈਰੀ ਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ ਨਾਲ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਕੱਲ੍ਹ ਯਾਨੀ ਅੱਜ ਭਾਬੀ ਆਵੇਗੀ।
ਜਾਣੋਂ ਸ਼ੈਰੀ ਮਾਨ ਨੂੰ ਕਿੱਥੋਂ ਮਿਲੀ ਆਪਣੀ ਪ੍ਰੇਮਿਕਾ ? - ਸੋਸ਼ਲ ਮੀਡੀਆ
ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ ਅੱਜ ਕੱਲ ਸੁਰਖੀਆਂ ‘ਚ ਹਨ। ਸੁਰਖੀਆਂ ‘ਚ ਰਹਿਣ ਦਾ ਕਾਰਨ ਉਨ੍ਹਾਂ ਵੱਲੋਂ ਲਿਆਂਦੀ ਗਈ ਲੈਂਡ ਰੋਵਰ ਗੱਡੀ ਹੈ। ਪਿਛਲੇ ਦਿਨੀਂ ਸ਼ੈਰੀ ਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ ਨਾਲ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਕੱਲ੍ਹ ਯਾਨੀ ਅੱਜ ਭਾਬੀ ਆਵੇਗੀ।
ਸ਼ੈਰੀ ਮਾਨ ਨੂੰ ਕਿੱਥੋਂ ਮਿਲੀ ਆਪਣੀ ਪ੍ਰੇਮਿਕਾ ?
ਇਸ ਮੌਕੇ ਸ਼ੈਰੀ ਮਾਨ ਨੇ ਇਹ ਨਹੀਂ ਦੱਸਿਆ ਸੀ ਕਿ ਉਸ ਵੱਲੋਂ ਕੋਈ ਲਗਜਰੀ ਗੱਡੀ ਲਿਆਂਦੀ ਜਾਣੀ ਹੈ ਜਿਸ ਕਰਕੇ ਸੋਸ਼ਲ ਮੀਡੀਆ ਤੇ ਸ਼ੈਰੀ ਮਾਨ ਦੀ ਇਸ ਪੋਸਟ ਨੂੰ ਲੈਕੇ ਨਵੀਂ ਚਰਚਾ ਛਿੜ ਗਈ ਸੀ ਤੇ ਹੁਣ ਸ਼ੈਰੀ ਮਾਨ ਵੱਲੋਂ ਕਹੀ ਗਈ ਭਾਬੀ ਯਾਨੀ ਉਸਦੀ ਲਗਜਰੀ ਗੱਡੀ ਲੈਂਡ ਰੋਵਰ ਪਹੁੰਚ ਗਈ ਹੈ। ਇਸ ਸਬੰਧੀ ਸ਼ੈਰੀ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਹ ਗੱਡੀ ਇੰਗਲੈਂਡ ਤੋਂ ਲਿਆਂਦੀ ਗਈ ਹੈ।
ਇਹ ਵੀ ਪੜ੍ਹੋ:ਸਿਨੇਮਾਘਰ ’ਚ ਇਸ ਦਿਨ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ਪੁਆੜਾ