ਹੈਦਰਾਬਾਦ:ਆਲੀਆ ਭੱਟ ਸਟਾਰਰ ਅਤੇ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ 'ਗੰਗੂਬਾਈ ਕਾਠੀਆਵਾੜੀ' 25 ਫਰਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਫਿਲਮ ਦਾ ਟ੍ਰੇਲਰ ਅੱਜ ਸ਼ੁੱਕਰਵਾਰ (4 ਫਰਵਰੀ) ਨੂੰ ਰਿਲੀਜ਼ ਹੋ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਗੰਗੂਬਾਈ ਕਾਠਿਆਵਾੜੀ ਵਿੱਚ ਆਲੀਆ ਭੱਟ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਫਿਲਮ ਦਾ ਨਿਰਦੇਸ਼ਨ ਭੰਸਾਲੀ ਨੇ ਕੀਤਾ ਹੈ ਅਤੇ ਇਹ ਆਲੀਆ ਨਾਲ ਉਨ੍ਹਾਂ ਦੀ ਫਿਲਮ ਹੈ।
ਇਹ ਫਿਲਮ ਵਿੱਚ ਗੰਗੂਬਾਈ ਦੇ ਕਿਰਦਾਰ ਵਿੱਚ ਆਲੀਆ 1960 ਦੇ ਦਹਾਕੇ ਦੌਰਾਨ ਮੁੰਬਈ ਦੇ ਰੈੱਡ-ਲਾਈਟ ਖੇਤਰ ਕਾਮਾਥੀਪੁਰਾ ਤੋਂ ਸਭ ਤੋਂ ਸ਼ਕਤੀਸ਼ਾਲੀ, ਪਿਆਰੀ ਅਤੇ ਸਤਿਕਾਰਤ ਮੈਡਮਾਂ ਵਿੱਚੋਂ ਇੱਕ ਸੀ।
ਟ੍ਰੇਲਰ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਫਿਲਮ ਔਰਤਾਂ ਨਾਲ ਜੁੜੇ ਵੱਖਰੇ ਮੁੱਦੇ ਨੂੰ ਲੈ ਕੇ ਪੇਸ਼ ਹੋ ਰਹੀ ਹੈ, ਸਾਡੇ ਸਮਾਜ ਵਿੱਚ ਔਰਤ ਨਾਲ ਜੁੜੇ ਇਸ ਮਸਲੇ 'ਤੇ ਬਹੁਤ ਹੀ ਘੱਟ ਗੱਲ ਹੋਈ ਹੈ, ਭਾਵੇਂ ਸਾਹਿਤ ਦੇ ਰੂਪ ਨਾਵਲ, ਕਹਾਣੀ, ਕਵਿਤਾ ਹੋਵੇ ਜਾਂ ਫਿਰ ਕਲਾ ਵਿੱਚ ਚਿੱਤਰਕਲਾ ਹੋਵੇ, ਔਰਤ ਨਾਲ ਜੁੜੇ ਇਸ ਮੁੱਦੇ ਨੂੰ ਘੱਟ ਹੀ ਖੰਗਾਲਿਆ ਜਾਂਦਾ ਹੈ, ਪਰ ਇਸ ਫਿਲਮ ਵਿੱਚ ਬਾਖੂਬੀ ਪੇਸ਼ ਕੀਤਾ ਹੈ। ਕਹਾਣੀ ਵਿੱਚ ਵੇਸ਼ਵਾਗਿਰੀ ਦਾ ਕੰਮ ਕਰਦੀਆਂ ਔਰਤਾਂ ਦੀ ਤਸਵੀਰ ਨੂੰ ਸਕਰਾਤਮਕ ਬਣਾ ਕੇ ਪੇਸ਼ ਕੀਤਾ ਗਿਆ ਹੈ।
ਫਿਲਮ ਵਿੱਚ ਆਲੀਆ ਭੱਟ, ਅਜੇ ਦੇਵਗਨ ਅਤੇ ਕਈ ਹੋਰ ਪ੍ਰਸਿੱਧ ਹਸ਼ਤੀਆਂ ਹਨ।
ਇਹ ਵੀ ਪੜ੍ਹੋ:ਅੱਲੂ ਅਰਜੁਨ ਨੇ ਪੁਨੀਤ ਰਾਜਕੁਮਾਰ ਨੂੰ 'ਨਿਮਰ ਸ਼ਰਧਾਂਜਲੀ' ਦਿੱਤੀ, ਮਰਹੂਮ ਅਦਾਕਾਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ