550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ ਗਾਉਣਗੇ ਵਾਰਿਸ ਭਰਾ - sangtar
ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਆਪਣੇ ਆਉਣ ਵਾਲੇ ਗੀਤ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਸੋਸ਼ਲ ਮੀਡੀਆ
ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਗਾਇਕ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਗਤਾਰ ਜਿੰਨ੍ਹਾਂ ਨੂੰ ਵਾਰਿਸ ਭਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੰਜਾਬੀ ਵਿਰਸੇ ਨੂੰ ਚਾਰ ਚੰਨ ਲਗਾਏ ਹਨ। ਹੁਣ ਇਨ੍ਹਾਂ ਭਰਾਵਾਂ ਦੀ ਜੋੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਬੰਧਤ ਗੀਤ 'ਸਿੱਧੀ ਬੱਸ ਨਨਕਾਣੇ ਨੂੰ' ਰਿਲੀਜ਼ ਕਰਨ ਜਾ ਰਹੇ ਹਨ। ਇਹ ਗੀਤ 11 ਅਪ੍ਰੈਲ ਨੂੰ ਰਿਲੀਜ਼ ਹੋਵੇਗਾ।
ਦੱਸਣਯੋਗ ਹੈ ਕਿ ਇਸ ਧਾਰਮਕ ਗੀਤ ਨੂੰ ਬੋਲ ਮੰਗਲ ਹੂਠਰ ਨੇ ਦਿੱਤੇ ਹਨ । ਇਸ ਗੀਤ ਨੂੰ ਸੰਗੀਤਬੱਧ ਸੰਗਤਾਰ ਨੇ ਕੀਤਾ ਹੈ ਅਤੇ ਇਸ ਦੀ ਵੀਡੀਓ ਸੰਦੀਪ ਸ਼ਰਮਾ ਵੱਲੋਂ ਬਣਾਈ ਗਈ ਹੈ।
Last Updated : Apr 3, 2019, 10:41 PM IST