ਮੁੰਬਈ: ਰਿਤਿਕ ਰੋਸ਼ਨ ਅਤੇ ਟਾਇਗਰ ਸ਼ਰਾਫ਼ ਸਟਾਰਰ ਐਕਸ਼ਨ ਡਰਾਮਾ ਵਾਰ ਨੇ ਆਪਣੇ ਦੂਸਰੇ ਹਫ਼ਤੇ ਆਪਣੀ ਜਿੱਤ ਦਾ ਸਿਲਸੀਲਾ ਜਾਰੀ ਰੱਖਿਆ ਅਤੇ ਬਾਕਸ ਆਫ਼ਿਸ 'ਤੇ ਸਫ਼ਲਤਾਪੂਰਵਕ 250 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। 2 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ ਵਾਰ ਇਸ ਸਾਲ ਦੀ ਸਭ ਤੋਂ ਧਮਾਕੇਦਾਰ ਫ਼ਿਲਮਾਂ ਦੇ ਵਿੱਚੋਂ ਇੱਕ ਹੈ। ਰਿਤੀਕ ਰੌਸ਼ਨ ਅਤੇ ਟਾਇਗਰ ਸ਼ਰਾਫ਼ ਦੇ ਐਕਸ਼ਨ ਅਤੇ ਡਾਂਸ ਮੂਵਜ਼ ਨਾਲ ਭਰਪੂਰ ਇਸ ਫ਼ਿਲਮ ਨੇ 10 ਦਿਨ ਦੇ ਅੰਦਰ 245.95 ਕਰੋੜ ਦਾ ਕਾਰੋਬਾਰ ਕਰ ਰਿਕਾਰਡ ਬਣਾ ਦਿੱਤਾ ਹੈ। 11 ਵੇਂ ਦਿਨ ਫ਼ਿਲਮ ਨੇ 250 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
'ਵਾਰ' ਨੇ 250 ਕਰੋੜ ਦਾ ਅੰਕੜਾ ਕੀਤਾ ਪਾਰ, ਬਣੀ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ - ਰਿਤਿਕ ਰੋਸ਼ਨ ਅਤੇ ਟਾਇਗਰ ਸ਼ਰਾਫ਼
ਬਾਲੀਵੁੱਡ ਅਦਾਕਾਰ ਰਿਤੀਕ ਰੋਸ਼ਨ ਅਤੇ ਟਾਇਗਰ ਸ਼ਰਾਫ਼ ਦੀ ਫ਼ਿਲਮ ਵਾਰ 250 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਗਈ ਹੈ। ਫ਼ਿਲਮ ਨੇ ਸਕ੍ਰੀਨ 'ਤੇ ਇੱਕ ਸ਼ਾਨਦਾਰ ਪਕੜ ਦਰਜ ਕੀਤੀ ਹੈ।
ਫ਼ੋਟੋ
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਵਾਰ ਦੇ 11ਵੇਂ ਦਿਨ ਦੇ ਬਾਕਸ ਆਫ਼ਿਸ ਕਲੈਕਸ਼ਨ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਫ਼ਿਲਮ ਨੇ ਸ਼ਨੀਵਾਰ ਨੂੰ 11.20 ਕਰੋੜ ਦਾ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਕੁਲ੍ਹ 257.15 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫ਼ਿਲਮ 'ਚ ਰਿਤੀਕ ਰੌਸ਼ਨ ਅਤੇ ਟਾਇਗਰ ਸ਼ਰਾਫ਼ ਦਾ ਐਕਸ਼ਨ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।
ਜ਼ਿਕਰਏਖ਼ਾਸ ਹੈ ਕਿ ਇਸ ਹਫ਼ਤੇ ਪ੍ਰਿਯੰਕਾ ਚੋਪੜਾ -ਫ਼ਰਹਾਨ ਅਖ਼ਤਰ ਦੀ ਫ਼ਿਲਮ ਦਿ ਸਕਾਈ ਇਜ਼ ਪਿੰਕ ਵੀ ਰਿਲੀਜ਼ ਹੋਈ ਸੀ ਪਰ ਵਾਰ ਦੇ ਅੱਗੇ ਦਿ ਸਕਾਈ ਇਜ਼ ਪਿੰਕ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ।