ਹੈਦਰਾਬਾਦ (ਤੇਲੰਗਾਨਾ):ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਨੂੰ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੇ ਪੁੱਤਰ ਇਬਰਾਹਿਮ ਅਲੀ ਖਾਨ ਨਾਲ ਸ਼ੁੱਕਰਵਾਰ ਰਾਤ ਮੁੰਬਈ 'ਚ ਦੇਖਿਆ ਗਿਆ। ਇਹਨਾਂ ਅਦਾਕਾਰਾਂ ਨੂੰ ਇਸ ਤੋਂ ਪਹਿਲਾਂ ਕਦੇ ਵੀ ਇਕੱਠੇ ਨਹੀਂ ਦੇਖਿਆ ਗਿਆ ਸੀ ਅਤੇ ਉਨ੍ਹਾਂ ਦੇ ਇਕੱਠੇ ਦਿਖਣ ਨੂੰ ਲੈ ਕੇ ਡੇਟਿੰਗ ਦੀਆਂ ਅਫ਼ਵਾਹਾਂ ਨੂੰ ਜਨਮ ਦਿੱਤਾ ਹੈ।
ਇਬਰਾਹਿਮ ਅਤੇ ਪਲਕ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਇੱਕ ਆਲੀਸ਼ਾਨ ਹੈਂਗਆਊਟ ਸਥਾਨ ਤੋਂ ਬਾਹਰ ਨਿਕਲਦੇ ਸਮੇਂ ਇੱਕਠੇ ਹੋਏ ਸਨ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈੱਟ 'ਤੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਹੀ ਸੋਸ਼ਲ ਮੀਡੀਆ 'ਤੇ ਡੇਟਿੰਗ ਦੀਆਂ ਅਫਵਾਹਾਂ ਫੈਲ ਗਈਆਂ।
ਖ਼ਬਰਾਂ ਮੁਤਾਬਕ ਇਬਰਾਹਿਮ ਅਲੀ ਖਾਨ ਪਲਕ ਤਿਵਾਰੀ ਨੂੰ ਰਾਤ ਦੇ ਖਾਣੇ 'ਤੇ ਲੈ ਕੇ ਗਏ ਅਤੇ ਕੈਫੇ ਤੋਂ ਬਾਹਰ ਆਉਂਦੇ ਹੀ ਉਹਨਾਂ ਨੂੰ ਕਲਿੱਕ ਕਰ ਲਿਆ ਗਿਆ। ਦੋਵਾਂ ਨੇ ਵੱਖ-ਵੱਖ ਰੈਸਟੋਰੈਂਟ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਅਤੇ ਪਲਕ ਨੂੰ ਬਾਅਦ ਵਿੱਚ ਇਬਰਾਹਿਮ ਦੇ ਨਾਲ ਇੱਕ ਕਾਰ ਵਿੱਚ ਬੈਠਦੇ ਹੋਏ ਆਪਣਾ ਚਿਹਰਾ ਛੁਪਾਉਂਦੇ ਹੋਏ ਦੇਖਿਆ ਗਿਆ।