ਪੰਜਾਬ

punjab

ETV Bharat / sitara

ਦਰਸ਼ਕਾਂ ਨੂੰ ਪਸੰਦ ਆ ਰਿਹਾ ਗੀਤ 'ਕਬੂਲ ਏ' - Jaani Songs

ਫ਼ਿਲਮ ਸੁਫਨਾ ਦਾ ਗੀਤ 'ਕਬੂਲ ਏ' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਵਿੱਚ ਅਦਾਕਾਰਾ ਤਾਨੀਆ ਦਾ ਡਾਂਸ ਕਮਾਲ ਦਾ ਹੈ।

Film Sufna Songs
ਫ਼ੋੋਟੋ

By

Published : Jan 16, 2020, 9:21 PM IST

ਚੰਡੀਗੜ੍ਹ: 14 ਫ਼ਰਵਰੀ 2020 ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਸੁਫਨਾ ਦਾ ਪਹਿਲਾ ਗੀਤ 'ਕਬੂਲ ਏ' ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਨੀ ਦੇ ਲਿਖੇ ਹੋਏ ਬੋਲਾਂ 'ਤੇ ਹਸ਼ਮਤ ਸੁਲਤਾਨਾ ਦੀ ਆਵਾਜ਼ ਬਾਕਮਾਲ ਹੈ। ਇਸ ਗੀਤ ਨੂੰ ਆਪਣੇ ਸੰਗੀਤ ਨਾਲ ਬੀ ਪ੍ਰਾਕ ਨੇ ਸ਼ਿੰਘਾਰਿਆ ਹੈ। ਇਸ ਗੀਤ ਵਿੱਚ ਅਦਾਕਾਰਾ ਤਾਨੀਆ ਦੇ ਡਾਂਸ ਦਾ ਕੋਈ ਜਵਾਬ ਨਹੀਂ। ਇਸ ਗੀਤ ਦੀ ਸ਼ੁਰੂਆਤ ਹੁੰਦੀ ਹੈ ਕਬੂਲ ਏ, ਕਬੂਲ ਏ, ਕਬੂਲ ਏ ਮੈਨੂੰ ਤੇਰੀ ਬੇਵਾਫ਼ਾਈ ਵੀ ਕਬੂਲ ਏ, ਰੂਹਾਨਿਅਤ ਨਾਲ ਭਰੇ ਇੰਨ੍ਹਾਂ ਬੋਲਾਂ 'ਤੇ ਮਾਸੂਮੀਅਤ ਨਾਲ ਭਰੇ ਹੋਏ ਤਾਨੀਆ ਦੇ ਐਕਸਪ੍ਰੇਸ਼ਨਸ ਜਾਣ ਪਾਉਂਦੇ ਹਨ।

ਇਸ ਫ਼ਿਲਮ ਤੋਂ ਪਹਿਲਾਂ ਤਾਨੀਆ ਨੇ ਕਈ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾਏ ਹਨ। ਇਸ ਸੂਚੀ 'ਚ 'ਕਿਸਮਤ', 'ਸਨ ਆਫ਼ ਮਨਜੀਤ ਸਿੰਘ', 'ਗੁਡੀਆਂ ਪਟੋਲੇ' 'ਰੱਬ ਦਾ ਰੇਡੀਓ 2' ਆਦਿ ਦੇ ਨਾਂਅ ਸ਼ਾਮਲ ਹਨ। 14 ਜਨਵਰੀ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਹ ਗੀਤ ਯੂਟਿਊਬ 'ਤੇ 6 ਵੇਂ ਨਬੰਰ 'ਤੇ ਟ੍ਰੇਂਡ ਕਰ ਰਿਹਾ ਹੈ।

ABOUT THE AUTHOR

...view details