ਚੰਡੀਗੜ੍ਹ: ਮਨੋਰੰਜਨ ਜਗਤ 'ਚ ਕਈ ਮਹਿਲਾਵਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਮਹਿਲਾਵਾਂ ਦੀ ਸੂਚੀ 'ਚ ਪ੍ਰੀਤੀ ਸਪਰੂ ਦਾ ਨਾਂਅ ਸਿੱਖਰ 'ਤੇ ਆਉਂਦਾ ਹੈ। ਪਾਲੀਵੁੱਡ ਦੀ ਮਲਿਕਾ ਦੇ ਨਾਂਅ ਨਾਲ ਜਾਣੀ ਜਾਂਦੀ ਪ੍ਰੀਤੀ ਸਪਰੂ ਨੇ 13 ਸਾਲ ਦੀ ਉਮਰ 'ਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ।
ਪਾਲੀਵੁੱਡ ਦੀ ਮਲਿਕਾ ਬਣਨ ਜਾ ਰਹੀ ਹੈ ਨਿਰਦੇਸ਼ਕ - director
ਪਾਲੀਵੁੱਡ ਦੇ ਉੱਘੇ ਗਾਇਕ ਅਖਿਲ ਹੁਣ ਅਦਾਕਾਰ ਬਣਨ ਜਾ ਰਹੇ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਜਾਣਕਾਰੀ ਦਿੱਤੀ ਹੈ ਕਿ ਉਹ ਛੇਤੀ ਹੀ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' 'ਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਫ਼ੋਟੋ
ਇਹ ਅਦਾਕਾਰਾ ਕਿਸੇ ਤਾਰੀਫ਼ ਦਾ ਮੌਹਤਾਜ਼ ਨਹੀਂ ਹੈ। 14 ਸਾਲ ਦੇ ਅੰਤਰਾਲ ਤੋਂ ਬਾਅਦ ਪ੍ਰੀਤੀ ਸਪਰੂ ਬਤੌਰ ਨਿਰਦੇਸ਼ਕ ਕੰਮ ਕਰਨ ਜਾ ਰਹੀ ਹੈ। ਉਹ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਨਿਰਦੇਸ਼ਨ ਕਰਨ ਜਾ ਰਹੀ ਹੈ।
ਇਸ ਫ਼ਿਲਮ ਵਿੱਚ ਮੁੱਖ ਕਿਰਦਾਰ 'ਚ ਅਖਿਲ ਅਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ। ਦੱਸ ਦਈਏ ਕਿ ਇਸ ਫ਼ਿਲਮ ਰਾਹੀ ਅਖਿਲ ਪਾਲੀਵੁੱਡ 'ਚ ਬਤੌਰ ਅਦਾਕਾਰ ਐਂਟਰੀ ਕਰ ਰਹੇ ਹਨ। ਇਸ ਤੋਂ ਇਲਾਵਾ ਪ੍ਰੀਤੀ ਸਪਰੂ, ਗੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਮਲਕੀਤ ਰੌਨੀ ਵਰਗੇ ਦਿੱਗਜ ਕਲਾਕਾਰ ਵਿਖਾਈ ਦੇਣਗੇ। ਇਹ ਫ਼ਿਲਮ 2020 'ਚ ਰਿਲੀਜ਼ ਹੋਵੇਗੀ।