ਟੀਵੀ ਕਲਾਕਾਰਾਂ ਨੇ ਮਸ਼ਹੂਰ ਮੈਗਜ਼ੀਨ ਦੇ ਸੰਪਾਦਕ ਨੂੰ ਸੁਣਾਈਆਂ ਖਰੀਆਂ-ਖਰੀਆਂ - journalist
72 ਵੇਂ ਕਾਂਸ ਫ਼ਿਲਮ ਫੈਸਟੀਵਲ 'ਤੇ ਟੀਵੀ ਅਦਾਕਾਰਾ ਹਿਨਾ ਖ਼ਾਨ ਦੀ ਮੌਜੂਦਗੀ 'ਤੇ ਇਕ ਸੰਪਾਦਕ ਨੇ ਸਵਾਲ ਚੁੱਕੇ ਹਨ।
ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖ਼ਾਨ ਦੇ 72 ਵੇਂ ਕਾਂਸ ਫ਼ਿਲਮ ਫੈਸਟੀਵਲ ਦੇ ਰੇਡ ਕਾਰਪੇਟ 'ਤੇ ਆਪਣੇ ਲੁੱਕਸ ਦੇ ਨਾਲ ਇਕ ਧਮਾਕੇਦਾਰ ਸ਼ੁਰੂਆਤ ਕੀਤੀ। ਹਿਨਾ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ।
ਇਸ ਦੇ ਚਲਦਿਆਂ ਇਕ ਮਸ਼ਹੂਰ ਮੈਗਜ਼ੀਨ ਦੇ ਸੰਪਾਦਕ ਜਿਤੇਸ਼ ਪਿਲਾਈ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਿਨਾ ਖ਼ਾਨ ਦੀ ਕਾਂਸ ਮੌਜੂਦਗੀ ਦਾ ਮਜ਼ਾਕ ਬਣਾਇਆ ਹੈ।
ਜਿਤੇਸ਼ ਪਿਲਾਈ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਕਿ ਕਾਂਸ ਚਾਂਦੀਵਲੀ ਸਟੂਡੀਓ ਬਣ ਗਿਆ ਹੈ ਕਿਆ?
ਜਿਤੇਸ਼ ਨੇ ਹਿਨਾ ਖ਼ਾਨ 'ਤੇ ਇਕ ਟੈਲੀਵੀਜ਼ਨ ਸ਼ੂਟਿੰਗ ਸਟੂਡੀਓ ਦਾ ਨਾਮ ਦਾ ਇਸਤੇਮਾਲ ਕਰਦੇ ਹੋਏ ਟਿੱਪਣੀ ਕੀਤੀ ਹੈ ਕਿ ਇਕ ਅੰਤਰਰਾਸ਼ਟਰੀ ਮੰਚ 'ਤੇ ਉਸ ਦੀ ਮੌਜੂਦਗੀ ਉਸ ਕਾਬਿਲ ਨਹੀਂ ਹੈ।
ਜਿਤੇਸ਼ ਦੀ ਇਸ ਟਿੱਪਣੀ 'ਤੇ ਕਈ ਟੀਵੀ ਕਲਾਕਾਰਾਂ ਨੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ।