'ਯਾਰਾ ਵੇ' ਫ਼ਿਲਮ ਦਾ ਟਾਇਟਲ ਟ੍ਰੇਕ ਹੋਇਆ ਰਿਲੀਜ਼,ਯੂਟਿਊਬ 'ਤੇ ਚੱਲ ਰਿਹਾ ਟਰੈਂਡਿੰਗ 'ਚ - gagan kokri
ਰਾਕੇਸ਼ ਮਹਿਤਾ ਵੱਲੋਂ ਲਿਖੀ ਤੇ ਨਿਰਦੇਸ਼ਿਤ 'ਯਾਰਾ ਵੇ' ਦਾ ਟਾਇਟਲ ਟ੍ਰੇਕ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਵਿੱਚ ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘਵੀਰ ਬੋਲੀ ਦੀ ਯਾਰੀ ਦਾ ਤਾਲਮੇਲ ਖ਼ੂਬ ਫ਼ਬ ਰਿਹਾ ਹੈ।
ਚੰਡੀਗੜ੍ਹ: 5 ਅਪ੍ਰੈਲ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਯਾਰਾ ਵੇ' ਦਾ ਟਾਇਟਲ ਟ੍ਰੈਕ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੀ ਵੀਡੀਓ ਬਹੁਤ ਹੀ ਚੰਗੇ ਢੰਗ ਦੇ ਨਾਲ ਫ਼ਿਲਮਾਇਆ ਗਿਆ ਹੈ। ਦੱਸ ਦਈਏ ਕਿ ਇਸ ਗੀਤ ਨੂੰ ਫ਼ਿਰੋਜ਼ ਖ਼ਾਨ ਅਤੇ ਗੁਰਮੀਤ ਸਿੰਘ ਨੇ ਆਪਣੀ ਅਵਾਜ਼ ਦਿੱਤੀ ਹੈ।ਇਸ ਤੋਂ ਇਲਾਵਾ ਹੈਪੀ ਰਾਏਕੋਟੀ ਵੱਲੋਂ ਲਿੱਖੇ ਗੀਤ ਦੇ ਬੋਲਾਂ ਨੂੰ ਸੰਗੀਤ ਵੀ ਗੁਰਮੀਤ ਸਿੰਘ ਨੇ ਹੀ ਦਿੱਤਾ ਹੈ।
ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਵੱਲੋਂ ਫ਼ਿਰੋਜ਼ ਖ਼ਾਨ ਦੀ ਅਵਾਜ਼ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਵੀਡੀਓ ਦੇ ਵਿੱਚ ਤਿੰਨ ਦੋਸਤਾਂ ਦੀ ਯਾਰੀ ਦਿਖਾਈ ਗਈ ਹੈ। ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘਵੀਰ ਬੋਲੀ ਦੀ ਗੀਤ ਕੈਮਿਸਟਰੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।
ਦੱਸਣਯੋਗ ਹੈ ਕਿ ਇਹ ਗੀਤ ਯੂਟਿਊਬ 'ਤੇ 29ਵੇਂ ਨਬੰਰ ਤੇ ਟਰੈਂਡਿੰਗ ਚੱਲ ਰਿਹਾ ਹੈ।ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦੀਆਂ ਉਮੀਦਾਂ ਵੱਧ ਗਈਆਂ ਹਨ।