ਪੰਜਾਬ

punjab

ETV Bharat / sitara

ਫ਼ਿਲਮ 'ਦਿਲ ਦੀਆਂ ਗੱਲਾਂ' ਦਾ ਟਾਇਟਲ ਟ੍ਰੇਕ ਹੋਇਆ ਰਿਲੀਜ਼ - parmish verma

ਫ਼ਿਲਮ 'ਦਿਲ ਦੀਆਂ ਗੱਲਾਂ' ਦਾ ਟਾਈਟਲ ਟ੍ਰੇਕ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Parmish And wamika

By

Published : Apr 18, 2019, 8:30 AM IST

ਚੰਡੀਗੜ੍ਹ: 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਦਿਲ ਦੀਆਂ ਗੱਲਾਂ' ਦਾ ਟਾਈਟਲ ਟ੍ਰੇਕ ਰਿਲੀਜ਼ ਹੋ ਚੁਕਿਆ ਹੈ। ਇਸ ਗੀਤ ਨੂੰ ਹੁਣ ਤੱਕ ਯੂ਼ਟਿਊਬ 'ਤੇ 1ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ।
ਦੱਸਣਯੋਗ ਹੈ ਕਿ ਸਾਂਜ ਵੀ ਤੇ ਜਤਿੰਦਰਾ ਰਗੂਵੰਸ਼ੀ ਦੇ ਬੋਲਾਂ 'ਤੇ ਅਬੀਜੀਤ ਸ਼੍ਰੀਵਾਸਤਵ ਨੇ ਬਾ ਕਮਾਲ ਅਵਾਜ਼ ਦੇ ਨਾਲ ਇਸ ਗੀਤ 'ਚ ਜਾਣ ਪਾਈ ਹੈ। ਪਿਆਰ ਦੀ ਕਹਾਣੀ ਨੂੰ ਬਿਆਨ ਕਰਦੇ ਇਸ ਗੀਤ ਦਾ ਮਿਊਜ਼ਿਕ ਟਰੋਏ ਆਰਿਫ਼ ਨੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਹ ਪਰਮੀਸ਼ ਵਰਮਾ ਦੀ ਬਤੌਰ ਅਦਾਕਾਰ ਦੂਸਰੀ ਫ਼ਿਲਮ ਹੈ। ਪਹਿਲੀ ਫ਼ਿਲਮ 'ਰੌਕੀ ਮੈਂਟਲ' ਸੀ ਜੋ ਕਿ ਵੱਡੇ ਪਰਦੇ 'ਤੇ ਖ਼ਾਸ ਪ੍ਰਦਰਸ਼ਨ ਨਹੀਂ ਕਰ ਪਾਈ ਸੀ। ਇਸ ਫ਼ਿਲਮ ਰਾਹੀ ਪਰਮੀਸ਼ ਅਤੇ ਵਾਮਿਕਾ ਪਹਿਲੀ ਵਾਰ ਇੱਕਠੇ ਇਕ ਫ਼ਿਲਮ 'ਚ ਨਜ਼ਰ ਆ ਰਹੇ ਹਨ।

ABOUT THE AUTHOR

...view details