ਦਿੱਲੀ: ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਪ੍ਰਮੋਟ ਕਰਨ ਦੇ ਲਈ ਦਿੱਲੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। 7 ਨਵੰਬਰ ਤੋਂ ਲੈਕੇ 9 ਨਵੰਬਰ ਤੱਕ ਕਨੌਟ ਪਲੇਸ ਵਿੱਖੇ ਚੱਲ ਰਿਹਾ ਹੈ ਪੰਜਾਬੀ ਵਿਰਾਸਤੀ ਮੇਲਾ, ਇਸ ਮੇਲੇ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਨ ਦੇ ਲਈ ਲੋਕ ਨਾਚ,ਰੰਗਮੰਚ, ਲੋਕ ਗੀਤ ਆਦਿ ਨੂੰ ਵਧਾਵਾ ਦੇਣ ਦੇ ਲਈ ਬੁਧੀਜੀਵੀਆਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪੰਜਾਬੀ ਮੰਨੋਰੰਜਨ ਜਗਤ ਦੀਆਂ ਉੱਘੀਆਂ ਹੱਸਤੀਆਂ ਪ੍ਰਫੋਰਮ ਕਰ ਰਹੀਆਂ ਹਨ।
ਦਿੱਲੀ 'ਚ ਪੰਜਾਬੀ ਵਿਰਾਸਤੀ ਮੇਲੇ ਦਾ ਦੂਜਾ ਦਿਨ, ਨੌਜਵਾਨਾਂ ਨੇ ਬੰਨਿਆ ਰੰਗ - delhi goverenment updates
ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਪ੍ਰਮੋਟ ਕਰਨ ਦੇ ਲਈ ਦਿੱਲੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜੀ ਹਾਂ ਦਿੱਲੀ ਕਨੌਟ ਪਲੇਸ ਵਿੱਖੇ ਚੱਲ ਰਿਹਾ ਹੈ, ਪੰਜਾਬੀ ਵਿਰਾਸਤੀ ਮੇਲਾ, ਕੀ ਹੈ ਇਸ ਮੇਲੇ ਦੀ ਖ਼ਾਸੀਅਤ ਉਸ ਲਈ ਪੜ੍ਹੋ ਪੂਰੀ ਖ਼ਬਰ...
ਤਿੰਨ ਦਿਨ੍ਹਾਂ ਇਸ ਮੇਲੇ ਦੀ ਦੂਜੇ ਦਿਨ ਦੀ ਰੌਣਕ ਵੇਖਣ ਲਾਇਕ ਸੀ। ਨੌਜਵਾਨਾਂ ਵੱਲੋਂ ਪਾਏ ਭੰਗੜੇ ਨੇ ਹਰ ਇੱਕ ਨੂੰ ਨੱਚਨ 'ਤੇ ਮਜ਼ਬੂਰ ਕਰ ਦਿੱਤਾ। ਈਟੀਵੀ ਭਾਰਤ ਨਾਲ ਗੱਲਬਾਤ ਵੇਲੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਕੇ ਦਿੱਤੀ। ਉਨ੍ਹਾਂ ਕਿਹਾ ਕਿ ਦੂਜੇ ਦਿਨ ਇਸ ਮੇਲੇ 'ਚ ਪੰਜਾਬੀ ਅਤੇ ਬਾਲੀਵੁੱਡ ਦੀ ਉੱਘੀ ਗਾਇਕਾ ਹਰਸ਼ਦੀਪ ਕੌਰ ਨੇ ਆਪਣੀ ਪ੍ਰਫੋਮੇਂਸ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੇਲੇ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਵਿਰਾਸਤੀ ਮੇਲਾ 'ਚ ਨਾ ਸਿਰਫ਼ ਪੰਜਾਬੀ ਵਿਰਸੇ ਨੂੰ ਬਲਕਿ ਪੰਜਾਬੀ ਸਾਹਿਤ ਨੂੰ ਵੀ ਵਧਾਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।