ਪੰਜਾਬ

punjab

ETV Bharat / sitara

ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਰਿਲੀਜ਼ ਡੇਟ ਆਈ ਸਾਹਮਣੇ - Harjit Harman upcoming movie

ਫ਼ਿਲਮ ਤੂੰ ਮੇਰਾ ਕੀ ਲੱਗਦਾ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ, ਇਹ ਫ਼ਿਲਮ 6 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਹਰਜੀਤ ਹਰਮਨ ਅਤੇ ਸ਼ੇਫਾਲੀ ਸ਼ਰਮਾ ਮੁੱਖ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।

ਫ਼ੋਟੋ

By

Published : Oct 31, 2019, 7:21 PM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਹਰਜੀਤ ਹਰਮਨ ਦੀ ਆਉਣ ਵਾਲੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ। ਇਹ ਫ਼ਿਲਮ 6 ਦਸੰਬਰ 2019 ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ। ਇਸ ਫ਼ਿਲਮ 'ਚ ਹਰਜੀਤ ਹਰਮਨ ਤੋਂ ਇਲਾਵਾ ਸ਼ੇਫ਼ਾਲੀ ਸ਼ਰਮਾ ਵੀ ਮੁੱਖ ਕਿਰਦਾਰ ਨਿਭਾ ਰਹੀ ਹੈ।

ਟੀਵੀ ਅਦਾਕਾਰਾ ਸ਼ੇਫਾਲੀ ਸ਼ਰਮਾ ਇਸ ਫ਼ਿਲਮ ਰਾਹੀਂ ਆਪਣਾ ਪੌਲੀਵੁੱਡ ਡੈਬਯੂ ਕਰਨ ਜਾ ਰਹੀ ਹੈ। ਇਸ ਫ਼ਿਲਮ ਤੋਂ ਪਹਿਲਾਂ ਸ਼ੇਫਾਲੀ ਨੇ ਬਾਣੀ- ਇਸ਼ਕ ਦਾ ਕਲਮਾ ਅਤੇ ਤੁਮ ਐਸੇ ਹੀ ਰਹਿਣਾ ਟੀਵੀ ਨਾਟਕਾਂ 'ਚ ਕੰਮ ਕੀਤਾ ਹੋਇਆ ਹੈ। ਫ਼ਿਲਮ ਦੇ ਵਿੱਚ ਕਈ ਦਿੱਗਜ਼ ਕਲਾਕਾਰ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ। ਇਨ੍ਹਾਂ ਕਲਾਕਾਰਾਂ ਦੀ ਸੂਚੀ ਦੇ ਵਿੱਚ ਗੁਰਪ੍ਰੀਤ ਭੰਗੂ, ਨਿਸ਼ਾ ਬਾਨੋ,ਯੋਗਰਾਜ ਸਿੰਘ ਅਤੇ ਗੁਰਮੀਤ ਸੱਜਨ ਵਰਗੇ ਕਲਾਕਾਰ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਹਰਜੀਤ ਹਰਮਨ ਲਈ ਇਹ ਫ਼ਿਲਮ ਬਹੁਤ ਅਹਿਮ ਹੈ ਕਿਉਂਕਿ 2018 ਦੇ ਵਿੱਚ ਆਈ ਉਨ੍ਹਾਂ ਦੀ ਫ਼ਿਲਮ ਕੁੜਮਾਈਆਂ ਨੂੰ ਰਲਵਾ-ਮਿਲਵਾ ਹੀ ਹੁੰਗਾਰਾ ਮਿਲਿਆ ਸੀ।

ABOUT THE AUTHOR

...view details