ਪੰਜਾਬ

punjab

ETV Bharat / sitara

ਸਿਆਸਤ ਅਤੇ ਐਕਸ਼ਨ ਦਾ ਤੜਕਾ ਹੈ ਫ਼ਿਲਮ 'ਜੋਰਾ 2'

ਫ਼ਿਲਮ 'ਜੋਰਾ 2' ਦਾ ਪ੍ਰਮੋਸ਼ਨ ਜੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸ ਫ਼ਿਲਮ ਦੇ ਪ੍ਰਮੋਸ਼ਨ ਲਈ ਸਟਾਰਕਾਸਟ ਲੁਧਿਆਣਾ ਪਹੁੰਚੀ। ਮੀਡੀਆ ਨਾਲ ਗੱਲਬਾਤ ਕਰਦੇ ਫ਼ਿਲਮ ਦੀ ਟੀਮ ਨੇ ਕਿਹਾ ਕਿ ਇਹ ਫ਼ਿਲਮ ਸਿਆਸਤ ਅਤੇ ਐਕਸ਼ਨ ਦਾ ਸੁਮੇਲ ਹੈ। ਇਸ ਫ਼ਿਲਮ 'ਚ ਪੰਜਾਬ ਦੀ ਸਿਆਸਤ ਵਿਖਾਈ ਗਈ ਹੈ।

Film Zora The Second chapter
ਫ਼ੋਟੋ

By

Published : Mar 1, 2020, 2:27 PM IST

ਲੁਧਿਆਣਾ: 6 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ 'ਜੋਰਾ 2' ਦੀ ਸਟਾਰਕਾਸਟ ਪ੍ਰਮੋਸ਼ਨ ਲਈ ਸ਼ਹਿਰ 'ਚ ਪਹੁੰਚੀ। ਫ਼ਿਲਮ ਦੀ ਪ੍ਰਮੋਸ਼ਨ ਲਈ ਵਿਸ਼ੇਸ਼ ਤੌਰ 'ਤੇ ਅਦਾਕਾਰ ਅਤੇ ਪ੍ਰੋਡਿਊਸਰ ਡਾਇਰੈਕਟਰ ਮੌਜੂਦ ਰਹੇ। ਇਹ ਫ਼ਿਲਮ ਐਕਸ਼ਨ ਅਤੇ ਸਿਆਸਤ 'ਤੇ ਆਧਾਰਿਤ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਪੇਪਰਾਂ ਦੀ ਟੈਨਸ਼ਨ ਵਿੱਚ ਨਜ਼ਰ ਆਏ ਗੁਰੀ ਤੇ ਜੱਸ ਮਾਣਕ

ਫ਼ਿਲਮ ਜੋਰਾ ਵਿੱਚ ਲੀਡ ਰੋਲ ਅਦਾ ਕਰ ਰਹੇ ਦੀਪ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਫ਼ਿਲਮ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ। ਇਸ ਫ਼ਿਲਮ ਵਿੱਚ ਐਕਸ਼ਨ ਅਤੇ ਸਿਆਸਤ ਦਾ ਤੜਕਾ ਲਗਾਇਆ ਗਿਆ ਹੈ। ਦੀਪ ਸਿੱਧੂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਜਾ ਰਹੀ ਫਿਲਮਾਂ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕੰਮ ਸੈਂਸਰ ਬੋਰਡ ਦਾ ਹੈ।

ਜਪਜੀ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਰੋਲ ਕਾਫੀ ਨਵਾਂ ਅਤੇ ਚੈਲੇਂਜਿੰਗ ਸੀ। ਜਪਜੀ ਖਹਿਰਾ ਨੇ ਕਿਹਾ ਕਿ ਅਜਿਹਾ ਰੋਲ ਉਨ੍ਹਾਂ ਨੇ ਪਹਿਲਾਂ ਕਦੇ ਵੀ ਅਦਾ ਨਹੀਂ ਕੀਤਾ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦਾ ਰੋਲ ਬਠਿੰਡਾ ਤੋਂ ਹੀ ਇੱਕ ਮੰਤਰੀ ਨਾਲ ਮਿਲਦਾ ਜੁਲਦਾ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ।

ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਗਿੱਲ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਅਦਾਕਾਰ ਸਿੰਘਾ, ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ ਵਰਗੇ ਕਲਾਕਾਰ ਨਜ਼ਰ ਆਉਂਣਗੇ।

ABOUT THE AUTHOR

...view details