ਹੈਦਰਾਬਾਦ: ਤੇਲਗੂ ਅਦਾਕਾਰ ਜੈ ਪ੍ਰਕਾਸ਼ ਰੈਡੀ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲਾਂ ਦੇ ਸਨ। ਜੈ ਪ੍ਰਕਾਸ਼ ਰੈਡੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਤੇਲਗੂ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਜੈ ਪ੍ਰਕਾਸ਼ ਰੈਡੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਐਨ. ਚੰਦਰਬਾਬੂ ਨਾਇਡੂ ਨੇ ਲਿਖਿਆ- ਜੈ ਪ੍ਰਕਾਸ਼ ਰੈਡੀ ਦੀ ਮੌਤ ਨਾਲ ਤੇਲਗੂ ਸਿਨੇਮਾ ਅਤੇ ਰੰਗਮੰਚ ਨੇ ਅੱਜ ਇੱਕ ਦਿੱਗਜ਼ ਨੂੰ ਗੁਆ ਲਿਆ। ਕਈ ਦਹਾਕਿਆਂ 'ਚ ਉਨ੍ਹਾਂ ਦੇ ਬਹੁਪੱਖੀ ਪ੍ਰਦਰਸ਼ਨ ਨੇ ਸਾਨੂੰ ਬਹੁਤ ਸਾਰੇ ਯਾਦਗਾਰੀ ਸਿਨੇਮੇ ਦੇ ਪਲ ਦਿੱਤੇ ਹਨ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਲਈ ਮੇਰਾ ਦਿਲ ਭਰ ਆਇਆ ਹੈ।
ਜੈ ਪ੍ਰਕਾਸ਼ ਰੈਡੀ ਵਿਲੇਨ ਅਤੇ ਕਾਮੇਡੀ ਰੋਲਜ਼ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀਆਂ ਸਭ ਤੋਂ ਮਸ਼ਹੂਰ ਫਿਲਮਾਂ ਹਨ ਸਮਰਸਿਮ੍ਹਾ ਰੈੱਡੀ, ਪ੍ਰੇਮਿਨਚੁਕੁੰਦਮ ਰਾਓ, ਨਰਸਿਮ੍ਹਾ ਨਾਇਡੂ, ਨੁਵੋਵਸਤਾਨੰਤ ਨੇਨੋਦਦੰਤਾਨਾ, ਜੁਲਾਈ, ਰੈਡੀ, ਕਿੱਕ, ਜੈਮ ਮੰਡੇਰਾ, ਜੰਬਾ ਲਕੀਡੀ ਪਾਂਬਾ, ਅਵੂਨੂ ਵਲੀਡਰੂ ਇਸਤਾਪਦਰੂ, ਕਬੱਡੀ ਕਬੱਡੀ, ਇਵਦੀ ਗੋਤਕਲਾ।
ਉਨ੍ਹਾਂ ਨੇ ਆਪਣੀ ਸਿਲਵਰ ਸਕ੍ਰੀਨ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ 40 ਦੇ ਦਹਾਕੇ ਵਿੱਚ ਸੀ। ਵੈਂਕਟੇਸ਼ ਦੀ 1988 ਦੀ ਫਿਲਮ ਬ੍ਰਹਮਾ ਪੁਥਰੂਡੂ ਵਿੱਚ ਸਬ ਇੰਸਪੈਕਟਰ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੂੰ ਵੱਡਾ ਬ੍ਰੇਕ 10 ਸਾਲ ਬਾਅਦ ਨੰਦਾਮੂਰੀ ਬਾਲਕ੍ਰਿਸ਼ਨ ਦੀ 1999 ਵਿੱਚ ਆਈ ਫਿਲਮ ਸਮਰਸਿੰਘ ਰੈੱਡੀ ਨਾਲ ਮਿਲਿਆ। ਇਸ ਫਿਲਮ ਨਾਲ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਅਤੇ ਉਸ ਤੋਂ ਬਾਅਦ ਰੈੱਡੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।