ਫ਼ਰੀਦਕੋਟ: ਪਿੰਡ ਪੱਖੀ ਕਲਾਂ 'ਚ ਕਬਾੜ ਦਾ ਕੰਮ ਵਾਲੇ ਹਰਪਾਲ ਸਿੰਘ ਇੱਕ ਬਹੁਤ ਹੀ ਵੱਧੀਆ ਗਾਇਕ ਹਨ। ਉਨ੍ਹਾਂ ਦੀ ਗਾਇਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਹਰਪਾਲ ਸਿੰਘ ਪੇਸ਼ੇ ਤੋਂ ਕਬਾੜ ਦਾ ਕੰਮ ਕਰਦੇ ਹਨ।
ਇੱਕ ਵਾਰ ਸੁਣੋ ਹਰਪਾਲ ਸਿੰਘ ਦੀ ਅਵਾਜ਼, ਤੁਸੀਂ ਵੀ ਹੋ ਜਾਵੋਗੇ ਮੁਰੀਦ - Talent In Punjab
ਫ਼ਰੀਦਕੋਟ ਦੇ ਰਹਿਣ ਵਾਲੇ ਹਰਪਾਲ ਸਿੰਘ ਪੇਸ਼ੇ ਤੋਂ ਕਬਾੜ ਦਾ ਕੰਮ ਕਰਦੇ ਹਨ ਪਰ ਉਨ੍ਹਾਂ ਦੀ ਅਵਾਜ਼ ਬਾ ਕਮਾਲ ਹੈ। ਹਰਪਾਲ ਦੱਸਦੇ ਹਨ ਉਹ ਬਚਪਨ 'ਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਮਿਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਲਦੀਪ ਮਾਣਕ ਨੇ ਉਨ੍ਹਾਂ ਤੋਂ ਗੀਤ ਸੁਣਿਆ ਸੀ ਅਤੇ ਗੀਤ ਸੁਣ ਕੇ ਉਨ੍ਹਾਂ ਨੂੰ ਆਪਣੀ ਘੜੀ ਦੇ ਦਿੱਤੀ ਸੀ।
ਫ਼ੋਟੋ
ਵੇਖੋ ਵੀਡੀਓ
ਪਿੰਡ ਵਾਸਿਆਂ ਨੇ ਮੀਡੀਆ ਨਾਲ ਗੱਲਬਾਤ ਵੇਲੇ ਕਲਾਕਾਰਾਂ ਅਤੇ ਕੰਪਨੀ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰਪਾਲ ਦੇ ਹੁਨਰ ਨੂੰ ਅਗੇ ਲੈਕੇ ਆਉਣ ਤਾਂ ਜੋ ਦੁਨੀਆ ਵੀ ਉਸ ਨੂੰ ਜਾਣ ਪਾਵੇ।
ਜ਼ਿਕਰਯੋਗ ਹੈ ਕਿ ਅੱਜ ਦੇ ਦੌਰ 'ਚ ਸੋਸ਼ਲ ਮੀਡੀਆ ਨੇ ਕਈ ਸਟਾਰ ਬਣਾਏ ਵੀ ਹਨ ਅਤੇ ਕਈਆਂ ਨੂੰ ਸਚਾਈ ਵੀ ਵਿਖਾਈ ਹੈ। ਜੋ ਲੋਕ ਗਾਇਕਾਂ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਚੰਗੀ ਚੀਜ਼ ਨੂੰ ਪ੍ਰਮੋਟ ਕਰਨ।