ਜਲੰਧਰ: ਸ਼ਹਿਰ ਦੇ 7 ਸਾਲਾ ਗੁਰਸ਼ਰਨ ਸਿੰਘ 'ਤੇ ਇਹ ਨਿਕੀ ਉਮਰੇ ਵੱਡੇ ਕਾਰਨਾਮੇ ਢੁੱਕਦੀ ਹੈ ਕਿਉਂਕਿ ਇਹ ਬੱਚਾ ਅੱਜ-ਕੱਲ੍ਹ ਦੇ ਬੱਚਿਆਂ ਦੇ ਬਿਲਕੁਲ ਉੱਲਟ ਮੋਬਾਇਲ ਫ਼ੋਨ ਅਤੇ ਸੋਸ਼ਲ ਮੀਡੀਆ 'ਚ ਰੁੱਚੀ ਨਹੀਂ ਰੱਖਦਾ ਬਲਕਿ ਸੰਗੀਤ ਦੇ ਵਿੱਚ ਦਿਲਚਸਪੀ ਰੱਖਦਾ ਹੈ। ਇਹ ਬੱਚਾ ਢੋਲ,ਤਬਲਾ, ਹਰਮੋਨਿਅਮ ਅਤੇ ਕਈ ਹੋਰ ਸਾਜ਼ ਵਜਾਉਂਣ ਦਾ ਸ਼ੌਕੀਨ ਹੈ।
ਆਪਣੀ ਇਸ ਪ੍ਰਤੀਭਾ ਦੇ ਨਾਲ ਗੁਰਸ਼ਰਨ ਨੇ ਕਈ ਸਨਮਾਨ ਹਾਸਿਲ ਕੀਤੇ ਹਨ। ਉਸ ਨੂੰ ਢੋਲ ਦੀ ਤਾਲਿਮ ਆਪਣੇ ਪਿਤਾ ਕੋਲੋਂ ਮਿਲੀ ਹੈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਢੋਲ ਵਜਾਉਣਾ ਦਾ ਗੁਰ ਉਸ ਨੂੰ ਵਿਰਾਸਤ ਵਿੱਚ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰਸ਼ਰਨ ਸੰਗੀਤ ਦੇ ਨਾਲ ਨਾਲ ਪੜ੍ਹਾਈ 'ਚ ਵੀ ਅਵੱਲ ਆਉਂਦਾ ਹੈ।