ਪੰਜਾਬ

punjab

ETV Bharat / sitara

ਤਾਹਿਰ ਰਾਜ ਭਸੀਨ ਨੇ ਦੱਸਿਆ ਆਪਣਾ ਬਾਲੀਵੁੱਡ ਗੇਮਪਲਾਨ - ਆਪਣੇ ਬਾਲੀਵੁੱਡ ਗੇਮਪਲਾਨ

ਅਦਾਕਾਰ ਤਾਹਿਰ ਰਾਜ ਭਸੀਨ ਨੇ ਆਪਣੀ ਬਾਲੀਵੁੱਡ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਇੱਕ ਰੋਲਰ ਕੋਸਟਰ ਦੀ ਸਵਾਰੀ ਹੈ, ਕਿਉਂਕਿ ਉਨ੍ਹਾਂ ਨੂੰ ਅਦਭੁੱਤ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਅਤੇ ਸ਼ੈਲੀਆਂ ਦੀ ਪੇਸ਼ਕਸ਼ ਕੀਤੀ। ਤਾਹਿਰ ਜਲਦੀ ਹੀ ਫਿਲਮ 83 ਵਿੱਚ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।

tahir raj bhasin decodes his bollywood gameplan
ਤਾਹਿਰ ਰਾਜ ਭਸੀਨ ਨੇ ਦੱਸਿਆ ਆਪਣੇ ਬਾਲੀਵੁੱਡ ਗੇਮਪਲਾਨ

By

Published : Jul 23, 2020, 1:32 PM IST

ਮੁੰਬਈ: ਅਭਿਨੇਤਾ ਤਾਹਿਰ ਰਾਜ ਭਸੀਨ ਨੇ 6 ਸਾਲ ਪਹਿਲਾਂ ਬਾਲੀਵੁੱਡ 'ਚ ਕਦਮ ਰੱਖਿਆ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੇ ਵੱਖ-ਵੱਖ ਸ਼ੈਲੀਆਂ ਦੇ ਅਣਗਿਣਤ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।

ਤਾਹਿਰ ਨੇ ਸਾਲ 2014 ਵਿਚ ਰਿਲੀਜ਼ ਹੋਈ 'ਮਦਰਨੀ' ਦੇ ਖਲਨਾਇਕ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਨੇ 'ਫੋਰਸ 2', 'ਮੰਟੋ' ਅਤੇ 'ਛਿਛੋਰੇ' ਵਰਗੀਆਂ ਫਿਲਮਾਂ ਵਿੱਚ ਕਿਰਦਾਰਾਂ ਦੇ ਕਈ ਰੂਪਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ। ਆਉਣ ਵਾਲੀ ਫਿਲਮ '83' ਵਿੱਚ ਉਨ੍ਹਾਂ ਇਕ ਅਸਲ-ਜ਼ਿੰਦਗੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਉਨ੍ਹਾਂ ਨੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦਾ ਰੋਲ ਅਦਾ ਕੀਤਾ ਸੀ।

ਆਪਣੇ ਬਾਲੀਵੁੱਡ ਦੇ ਹੁਣ ਤੱਕ ਦੇ ਯਾਤਰਾ ਨੂੰ ਯਾਦ ਕਰਦਿਆਂ ਤਾਹਿਰ ਨੇ ਆਈਏਐਨਐਸ ਨੂੰ ਕਿਹਾ, “ਇਹ ਬਹੁਤ ਵੱਡਾ ਰੋਲਰ ਕੋਸਟਰ ਰਿਹਾ ਹੈ। ਮੈਂ ਭੀੜ ਦਾ ਸਾਹਮਣਾ ਕਰਦਿਆਂ ਬਹੁਤ ਕੁਝ ਸਿੱਖਿਆ ਹੈ ਤੇ ਮੈਨੂੰ ਪ੍ਰਦੀਪ ਸਰਕਾਰ, ਨਿਤੇਸ਼ ਤਿਵਾੜੀ, ਨੰਦਿਤਾ ਦਾਸ ਅਤੇ ਕਬੀਰ ਖਾਨ ਵਰਗੇ ਮਹਾਨ ਨਿਰਦੇਸ਼ਕਾਂ ਨਾਲ ਕੰਮ ਕਰਨ ਲਈ ਮੌਕਾ ਮਿਲਿਆ। ਉਹ ਬਹੁਤ ਮਹਾਨ ਵਿਚਾਰਾਂ ਵਾਲੇ ਨਿਰਦੇਸ਼ਕ ਹਨ।”

ਅਭਿਨੇਤਾ ਦਾ ਕਹਿਣਾ ਹੈ ਕਿ ਉਸਨੇ ਜਾਣਬੁੱਝ ਕੇ ਵੱਖ-ਵੱਖ ਸ਼੍ਰੇਣੀਆਂ ਦੇ ਵੱਖ-ਵੱਖ ਰੋਲ ਅਤੇ ਕਿਰਦਾਰ ਨਿਭਾਏ। ਉਨ੍ਹਾਂ ਕਿਹਾ, “ਮੈਂ ਇਹ ਫੈਸਲਾ ਆਪਣੇ ਐਕਸਪਲੋਰ ਹਿੱਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਲਿਆ, ਜਿਸ ਨੂੰ ਮੇਰੇ ਕੰਮ ਰਾਹੀਂ ਵੇਖਿਆ ਜਾ ਸਕਦਾ ਹੈ। ਉਦਾਹਰਣ ਵਜੋਂ ‘ਮਦਰਨੀ’ ਇੱਕ ਸਰਬੋਤਮ ਅਪਰਾਧਿਕ ਨਾਟਕ ਸੀ, ‘ਫੋਰਸ 2 ’ਜਾਸੂਸ ਥ੍ਰਿਲਰ ਅਤੇ 'ਮੰਟੋ' ਇੱਕ ਪੀਰੀਅਡ ਬਾਇਓਪਿਕ ਸੀ ਅਤੇ '83' ਇਕ ਸਪੋਰਟਸ ਬਾਇਓਪਿਕ ਹੈ, ਜਦੋਂ ਕਿ 'ਛਿਛੋਰੇ' ਇਕ ਕਾਲਜ ਫਨ ਫਿਲਮ ਸੀ, ਜਦੋਂ ਕਿ 'ਲੂਪ ਰੈਪਡ' ਜੋ ਮੇਰੀ ਆਉਣ ਵਾਲੀ ਫਿਲਮ ਹੈ ਉਹ ਇਕ ਰੋਮਾਂਟਿਕ ਫਿਲਮ ਹੈ।

ਉਨ੍ਹਾਂ ਕਿਹਾ, "ਇਸ ਲਈ ਮੈਂ ਬਹੁਤ ਜਾਣਬੁੱਝ ਕੇ ਕੋਸ਼ਿਸ਼ ਕੀਤੀ ਹੈ ਆਪਣੇ ਅਤੇ ਹੋਰਨਾਂ ਦੇ ਲਈ ਵੀ ਇਸ ਨੂੰ ਦਿਲਚਸਪ ਬਣਾ ਸਕਾ।"

ABOUT THE AUTHOR

...view details