ਮੁੰਬਈ: ਬਾਲੀਵੁੱਡ ਦੇ ਮਹਰੂਮ ਅਤੇ ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਮ ਸਸਕਾਰ ਮੁੰਬਈ ਦੇ ਪਵਨਹੰਸ ਸ਼ਮਸ਼ਾਨਘਾਟ 'ਚ ਕੀਤਾ ਗਿਆ। ਸਮਸ਼ਾਨ ਘਾਟ 'ਚ ਅਦਾਕਾਰ ਦੇ ਪਿਤਾ, ਤਿੰਨੋ ਭੈਣਾਂ ਅਤੇ ਜੀਜਾ ਮੌਜੂਦ ਰਹੇ। ਅਦਾਕਰ ਦੇ ਕਈ ਦੋਸਤਾਂ ਸਣੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕ੍ਰੀਤੀ ਸਨਨ, ਸ਼ਰਧਾ ਕਪੂਰ, ਵਰੁਣ ਸ਼ਰਮਾ ਅਤੇ ਪਤਨੀ ਨਾਲ ਨਿਰਦੇਸ਼ਕ ਅਭਿਸ਼ੇਕ ਕਪੂਰ ਵੀ ਸਸਕਾਰ 'ਚ ਸ਼ਾਮਲ ਹੋਏ।
ਪੰਜ ਤੱਤਾਂ 'ਚ ਵਿਲੀਨ ਹੋਏ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ - ਮ੍ਰਿਤਕ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ
ਮ੍ਰਿਤਕ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਮ ਸਸਕਾਰ ਮੁੰਬਈ ਦੇ ਪਵਨਹੰਸ ਸ਼ਮਸ਼ਾਨਘਾਟ 'ਚ ਕੀਤਾ ਗਿਆ। ਪਰਿਵਾਰਕ ਮੈਂਬਰਾਂ ਸਣੇ ਕਈ ਬਾਲੀਵੁੱਡ ਹਸਤੀਆਂ ਵੀ ਸਸਕਾਰ 'ਚ ਸ਼ਾਮਲ ਹੋਈਆਂ।
Sushant Singh Rajput's body gets cremated in Mumbai
ਬਾਲੀਵੁੱਡ ਦੇ ਨਾਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਐਤਵਾਰ 14 ਜੂਨ ਨੂੰ ਆਪਣੇ ਘਰ ਮ੍ਰਿਤਕ ਪਾਏ ਗਏ ਸਨ। ਪੋਸਟਮਾਰਟਮ ਰਿਪੋਰਟ 'ਚ ਫਾਹਾ ਲਾਉਣਾ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਗਿਆ। ਜਾਣਕਾਰੀ ਅਨੁਸਾਰ ਅਦਾਕਾਰ ਸੁਸ਼ਾਂਤ ਪਿਛਲੇ ਕਈ ਸਮੇਂ ਤੋਂ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਮਾਹੀ ਦਾ ਇਸ ਤਰ੍ਹਾਂ ਖ਼ੁਦਕੁਸ਼ੀ ਕਰ ਲੈਣਾ ਜਿੱਥੇ ਹੈਰਾਨੀਜਨਕ ਹੈ, ਉੱਥੇ ਹੀ ਕਈ ਸਵਾਲ ਵੀ ਖੜ੍ਹੇ ਕਰਦਾ ਹੈ।