ਪੰਜਾਬ

punjab

ETV Bharat / sitara

'Super 30' ਨੇ ਬਾਕਸ ਆਫ਼ਿਸ 'ਤੇ ਪਾਈਆਂ ਧੁੰਮਾਂ - ਰਿਤਿਕ ਰੋਸ਼ਨ

'ਸੁਪਰ 30' ਨੇ ਬਾਕਸ ਆਫ਼ਿਸ ਤੇ ਧੁੱਮ ਪਾਇਆ ਹਨ। 'ਸੁਪਰ 30' ਫ਼ਿਲਮ ਇਸ ਸਾਲ ਦੇ ਬਲਾਕ ਬਸਟਰ ਫ਼ਿਲਮ ਵਿੱਚ ਸ਼ਾਮਲ ਹੋ ਗਈ ਹੈ ਤੇ ਫ਼ਿਲਮ ਕਈ ਰਾਜਾਂ ਵਿੱਚ ਟੈਕਸ ਫ੍ਰੀ ਹੋ ਗਈ ਹੈ।

ਫ਼ੋਟੋ

By

Published : Jul 24, 2019, 10:47 AM IST

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਰਾ ਰਿਤਿਕ ਦੀ ਫ਼ਿਲਮ 'SUPER 30' ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਜਿਸ ਦੀ ਚਰਚਾ ਚਾਰੇ ਪਾਸੇ ਹੈ। ਇਸ ਫ਼ਿਲਮ ਵਿੱਚ ਕਾਫ਼ੀ ਪਹਿਲੂਆਂ 'ਤੇ ਗੱਲ ਕੀਤੀ ਗਈ ਹੈ ਜਿਸ 'ਚ ਰਿਤਿਕ ਇੱਕ ਅਧਿਆਪਕ ਦਾ ਕਿਰਦਾਰ ਅਦਾ ਕਰਦੇ ਨਜ਼ਰ ਆ ਰਹੇ ਹਨ।
ਦਰਅਸਲ 'ਸੁਪਰ 30' ਫ਼ਿਲਮ ਇੱਕ ਸੱਚੀ ਕਹਾਣੀ 'ਤੇ ਅਧਾਰਿਤ ਹੈ ਜਿਸ ਵਿੱਚ ਬਿਹਾਰ ਦੇ ਮੈਥੇਮੀਟਿਸ਼ਨ ਆਨੰਦ ਕੁਮਾਰ ਦੀ ਜ਼ਿੰਦਗੀ ਨੂੰ ਦਰਸਾਇਆ ਗਿਆ ਹੈ। ਫ਼ਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ।
ਹੁਣ ਤੱਕ ਰਿਤਿਕ ਦੀ ਫ਼ਿਲਮ 'ਸੁਪਰ 30' ਦਾ ਪ੍ਰਦਰਸ਼ਨ ਬਾਕਸ ਆਫ਼ਿਸ 'ਤੇ ਕਾਫੀ ਸ਼ਾਨਦਾਰ ਰਿਹਾ ਹੈ। ਫਿਲਮ ਨੇ ਪਹਿਲੇ ਹਫ਼ਤੇ 76 ਕਰੋੜ ਦੀ ਕਮਾਈ ਕੀਤੀ ਤੇ ਦੂਜੇ ਹਫ਼ਤੇ ਵੀ ਫ਼ਿਲਮ ਨੇ ਸ਼ਾਨਦਾਰ ਕਮਾਈ ਕੀਤੀ ਹੈ। 'ਸੁਪਰ 30' ਨੇ ਹੁਣ ਤੱਕ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਤੋਂ ਪਹਿਲਾ ਇਸ ਸਾਲ 'ਚ ਉੜੀ, ਭਾਰਤ, ਕਬੀਰ ਸਿੰਘ ਵਰਗੀਆਂ ਫ਼ਿਲਮ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।
ਫ਼ਿਲਮ ਵਿੱਚ ਰਿਤਿਕ ਦੀ ਅਦਾਕਾਰੀ ਨੂੰ ਸਾਰੀਆਂ ਨੇ ਸਰਾਹਿਆ ਹੈ ਚਾਹੇ ਉਹ ਹੋਰ ਫ਼ਿਲਮੀ ਕਲਾਕਾਰ ਹੋਣ ਤੇ ਚਾਹੇ ਉਪਰਾਸ਼ਟਰਪਤੀ ਹੋਣ। ਫ਼ਿਲਮ ਨੂੰ ਭਾਰਤ ਦੇ ਕਈ ਰਾਜਾ ਵਿੱਚ ਟੈਕਸ ਫ੍ਰੀ ਕਰ ਦਿੱਤਾ ਹੈ।
'ਸੁਪਰ 30' ਨੂੰ ਵਿਕਾਸ ਬਹਿਲ ਨੇ ਨਿਰਦੇਸ਼ਿਤ ਕੀਤਾ ਹੈ ਤੇ ਰਿਤਿਕ ਰੋਸ਼ਨ ਤੋਂ ਇਲਾਵਾ ਫ਼ਿਲਮ ਵਿੱਚ ਮੁਖ ਭੂਮਿਕਾ ਵਿੱਚ ਮੂਨਲ ਠਾਕੁਰ ਹਨ। ਦੇਖਣਯੋਗ ਹੋਵੇਗਾ ਕਿ ਫ਼ਿਲਮ ਲੋਕਾਂ ਦੇ ਦਿਲਾਂ ਵਿੱਚ ਕਿਹਨੀਂ ਹੋਰ ਜਗ੍ਹਾ ਬਣਾਉਦੀ ਹੈ।

ABOUT THE AUTHOR

...view details