ਹੈਦਰਾਬਾਦ:ਇੱਕ ਕਾਗਜ ’ਤੇ ਸਾਈਨ ਨਹੀਂ ਹੋਵੇਗਾ, ਤਾਂ ਕੀ ਤਾਰਾ ਸਿੰਘ ਪਾਕਿਸਤਾਨ ਨਹੀਂ ਜਾਵੇਗਾ। ਤੁਹਾਡਾ ਪਾਕਿਸਤਾਨ ਜਿੰਦਾਬਾਦ ਹੈ... ਸਾਨੂੰ ਇਸ ਤੋਂ ਕੋਈ ਇਤਰਾਜ ਨਹੀਂ... ਪਰ ਸਾਡਾ ਹਿੰਦੂਸਤਾਨ ਜਿੰਦਾਬਾਦ ਸੀ...ਜਿੰਦਾਬਾਦ ਹੈ... ਅਤੇ ਜਿੰਦਾਬਾਦ ਰਹੇਗਾ। ਜੇਕਰ ਮੈ ਆਪਣੀ ਪਤਨੀ-ਬੱਚਿਆ ਦੇ ਲਈ ਸਿਰ ਝੁੱਕਾ ਸਕਦਾ ਹਾਂ ਤਾਂ ਕਿਸੇ ਦਾ ਵੀ ਸਿਰ... ਫਿਲਮ ਗਦਰ ਦੇ ਇਹ ਦਮਦਾਰ ਡਾਈਲਾੱਗ ਜਦੋ ਕੰਨਾਂ ਚ ਸੁਣਾਈ ਦਿੰਦੇ ਹਨ ਤਾਂ ... ਸਰੀਰ ਦੇ ਵਾਲ ਖੜ੍ਹੇ ਹੋ ਜਾਂਦੇ ਹਨ। ਇਕ ਵਾਰ ਫਿਰ ਕੁਝ ਅਜਿਹਾ ਕਮਾਲ ਹੋਣ ਜਾ ਰਿਹਾ ਹੈ, ਕਿਉਂਕਿ ਸੰਨੀ ਦਿਓਲ ਨੇ ਫਿਲਮ 'ਗਦਰ -2' ਦਾ ਐਲਾਨ ਕੀਤਾ ਹੈ ਅਤੇ ਫਿਲਮ ਦਾ ਪੋਸਟਰ 15 ਅਕਤੂਬਰ ਨੂੰ ਦੁਸਹਿਰੇ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।
ਫਿਲਮ 'ਗਦਰ' ਦੇ ਤਾਰਾ ਸਿੰਘ ਯਾਨੀ ਸੰਨੀ ਦਿਓਲ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੰਨੀ ਦਿਓਲ ਨੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੰਦੇ ਹੋਏ ਇੱਕ ਫੋਟੋ ਵੀ ਸਾਂਝੀ ਕੀਤੀ ਹੈ। ਇਸ ਫੋਟੋ ਵਿੱਚ 2 ਨਾਲ 'ਦ ਕਥਾ ਕੰਟੀਨਿਉਸ' ਲਿਖਿਆ ਗਿਆ ਹੈ, ਪਰ ਫਿਲਮ ਦੇ ਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੰਨੀ ਨੇ ਟਵੀਟ ਵਿੱਚ ਲਿਖਿਆ ਹੈ, 'ਕੱਲ੍ਹ ਸਵੇਰੇ 11 ਵਜੇ ਬਹੁਤ ਖਾਸ ਅਤੇ ਮੇਰੇ ਦਿਲ ਦੇ ਨੇੜੇ ਕਿਸੇ ਚੀਜ਼ ਦਾ ਐਲਾਨ ਕਰਨ ਲਈ। ਕੱਲ੍ਹ ਇਸ ਸਪੇਸ ਨੂੰ ਵੇਖੋ।'