ਹੈਦਰਾਬਾਦ: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਲਾਡਲੀ ਧੀ ਸੁਹਾਨਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਹਾਲ ਹੀ 'ਚ ਸੁਹਾਨਾ ਨੂੰ ਆਈਪੀਐੱਲ ਨਿਲਾਮੀ 2022 'ਚ ਭਰਾ ਆਰੀਅਨ ਖਾਨ ਨਾਲ ਦੇਖਿਆ ਗਿਆ ਸੀ। ਬੀਤੀ ਰਾਤ ਸੁਹਾਨਾ ਖਾਨ ਨੂੰ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਨਾਲ ਮੁੰਬਈ 'ਚ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਦੋਵਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਫਿਲਮਕਾਰ ਫਰਹਾਨ ਅਖਤਰ ਦੀ ਭੈਣ ਜ਼ੋਇਆ ਅਖਤਰ ਵੀ ਇਕੱਠੇ ਨਜ਼ਰ ਆਈ। ਉਦੋਂ ਤੋਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ਸੁਹਾਨਾ ਅਤੇ ਅਗਸਤਿਆ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰ ਸਕਦੇ ਹਨ।
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਸੁਹਾਨਾ ਖਾਨ ਅਤੇ ਅਗਸਤਿਆ ਇਕ ਹੀ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ। ਅਗਸਤਿਆ ਅਤੇ ਸੁਹਾਨਾ ਖਾਨ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਜੋੜੀ ਜ਼ੋਇਆ ਅਖਤਰ ਦੀ ਫਿਲਮ 'ਚ ਨਜ਼ਰ ਆ ਸਕਦੀ ਹੈ। ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਆਰਚਿਸ ਆ ਰਿਹਾ ਹੈ ਬ੍ਰੋ'। ਇਕ ਹੋਰ ਯੂਜ਼ਰ ਨੇ ਲਿਖਿਆ ਹੁਣ ਉਹ ਫਿਲਮ 'ਚ ਨਜ਼ਰ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਹੋਰ ਇੰਤਜ਼ਾਰ ਨਹੀਂ ਕਰ ਸਕਦੇ।