ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਦੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕੇਸ ਵਿੱਚ ਲਗਾਤਾਰ ਨਵੇਂ ਮੋੜ ਸਾਹਮਣੇ ਆ ਰਹੇ ਹਨ। ਇੱਕ ਰਿਪੋਰਟ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਮੌਤ ਤੋਂ ਅਗਲੇ ਹੀ ਦਿਨ, ਰੀਆ ਚੱਕਰਵਰਤੀ ਉਸ ਦੀ ਲਾਸ਼ ਨੇੜੇ ਕਰੀਬ 45 ਮਿੰਟ ਹਸਪਤਾਲ ਦੀ ਮੁਰਦਾ ਘਰ ਵਿੱਚ ਰਹੀ ਸੀ। ਇਸ ਮਾਮਲੇ ਵਿੱਚ ਇੱਕ ਵੀਡੀਓ ਵਾਇਰਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸੁਸ਼ਾਂਤ ਕੇਸ 'ਚ ਸਵਾਮੀ ਦਾ ਸਵਾਲ-ਕੀ ਰੀਆ ਸਬੂਤਾਂ ਨਾਲ ਛੇੜਛਾੜ ਕਰ ਰਹੀ ਸੀ? - ਵੀਡੀਓ ਵਾਇਰਲ
ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਰੀਆ ਚੱਕਰਵਰਤੀ ਹਸਪਤਾਲ ਦੀ ਮੁਰਦਾ ਘਰ ਵਿੱਚ ਉਸ ਦੀ ਲਾਸ਼ ਦੇ ਕੋਲ ਕਰੀਬ 45 ਮਿੰਟ ਤੱਕ ਰਹੀ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਸਵਾਲ ਪੁੱਛਿਆ ਹੈ ਕਿ ਕੀ ਰੀਆ ਕਮਰੇ ਦੇ ਅੰਦਰ ਸੀ ਤੇ ਸਬੂਤਾਂ ਨਾਲ ਛੇੜਛਾੜ ਕਰ ਰਹੀ ਸੀ?
ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜ ਸਭਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਇਸ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ 'ਜਦੋਂ ਆਰ ਸੀ ਕੂਪਰ ਹਸਪਤਾਲ ਵਿਖੇ ਸਿੱਧਾ ਪੋਸਟਮਾਰਟਮ ਚੱਲ ਰਿਹਾ ਸੀ, ਤਾਂ ਉੱਥੇ ਰੀਆ 45 ਮਿੰਟਾਂ ਤੱਕ ਸੀ। ਜਦੋਂ ਪੋਸਟਮਾਰਟਮ ਚੱਲ ਰਿਹਾ ਸੀ, ਕੀ ਰੀਆ ਉਹ ਕਮਰੇ ਦੇ ਅੰਦਰ ਸੀ ਅਤੇ ਸਬੂਤਾਂ ਨਾਲ ਛੇੜਛਾੜ ਕਰ ਰਹੀ ਸੀ। ਉਸ ਦਾ ਨਾਮ ਫੇਮੀ ਫੇਟਲ ਰੱਖਿਆ ਜਾਣਾ ਚਾਹੀਦਾ ਹੈ।'
ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਉਸ ਦੇ ਹੱਥ ਇੱਕ ਵੀਡੀਓ ਲੱਗੀ ਹੈ। ਇਹ ਵੀਡੀਓ 15 ਜੂਨ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਰੀਆ ਹਸਪਤਾਲ ਦੀ ਮੁਰਦਾ ਘਰ ਜਾ ਰਹੀ ਹੈ ਅਤੇ ਲਗਭਗ 45 ਮਿੰਟ ਬਾਅਦ ਬਾਹਰ ਆਉਂਦੀ ਹੈ।