ਕਲਾਕਾਰ Rene Auberjonois ਦਾ ਹੋਇਆ ਦਿਹਾਂਤ, ਕੈਂਸਰ ਬਣਿਆ ਕਾਰਨ - Rene Auberjonois films
ਅਮਰੀਕੀ ਕਲਾਕਾਰ Rene Auberjonois ਦਾ ਦਿਹਾਂਤ ਹੋ ਚੁੱਕਾ ਹੈ। ਉਹ ਪਿੱਛਲੇ ਲੰਮੇਂ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਸਨ।
ਨਵੀਂ ਦਿੱਲੀ: ਨਾਟਕ ਸਟਾਰ ਟ੍ਰੇਕ ਅਤੇ ਬੇਨਸਨ ਦੇ ਕਲਾਕਾਰ Rene Auberjonois ਦਾ ਦਿਹਾਂਤ ਹੋ ਚੁੱਕਾ ਹੈ। ਉਨ੍ਹਾਂ ਦੀ ਉਮਰ 79 ਸਾਲਾ ਸੀ। ਅਦਾਕਾਰ ਦੀ ਮੌਤ ਐਤਵਾਰ 8 ਦਸੰਬਰ ਨੂੰ ਕੈਂਸਰ ਕਾਰਨ ਹੋਈ।
ਨਿਯੂਯਾਰਕ 'ਚ ਜੰਮੇ Auberjonois ਫ਼ਿਲਮ ਸਟਾਰ ਬਣਨ ਤੋਂ ਪਹਿਲਾਂ 1960 ਵਿੱਚ ਬ੍ਰੋਡਵੇਂ 'ਚ ਆਪਣਾ ਕਰੀਅਰ ਬਣਾ ਚੁੱਕੇ ਹਨ। 1970 'ਚ ਉਨ੍ਹਾਂ ਫ਼ਿਲਮ ਸਟਾਰ ਵੱਜੋਂ ਇੱਕ ਵੱਖਰੀ ਪਹਿਚਾਣ ਬਣਾਈ। ਇਸ ਤੋਂ ਇਲਾਵਾ 1980 ਤੋਂ 1990 ਤੱਕ ਉਨ੍ਹਾਂ ਟੀਵੀ ਦੀ ਦੁਨੀਆ ਵਿੱਚ ਚੰਗਾ ਨਾਂਅ ਕਮਾਇਆ।
ਉਨ੍ਹਾਂ "ਬੋਸਟਨ ਲੀਗਲ", "M*A*S*H", "ਮੇਡਮ ਸੈਕਰੇਟਰੀ", "ਅਵਤਾਰ:ਦਿ ਲਾਸਟ ਏਅਰਬੇਨਡੇਰ", "ਜਜਿੰਗ ਆਰਮੀ" ਵਿੱਚ ਕਮਾਲ ਦੀ ਅਦਾਕਾਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ "ਦਿ ਪੈਟਰੋਇਟ", "ਦਿ ਪਲੇਅਰ", "ਕਿੰਗ ਕੌਂਗ" ਅਤੇ "ਦਿ ਲੀਟਰ ਮਰਮੇਡ" ਵਰਗੀਆਂ ਫ਼ਿਲਮਾਂ ਵਿੱਚ ਲੂਯਿਸ ਵਾਲੇ ਕਿਰਦਾਰ ਨੂੰ ਅਵਾਜ਼ ਦਿੱਤੀ ਸੀ।