ਮੁੰਬਈ: ਕੋਰੋਨਾ ਵਾਇਰਸ ਦਾ ਸੰਕਰਮਣ ਪੂਰੇ ਦੇਸ਼ ਵਿੱਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤਰ੍ਹਾਂ ਫਿਲਮ ਇੰਡਸਟਰੀ ਵੀ ਇਸ ਦੀ ਚਪੇਟ ਵਿੱਚ ਆ ਗਈ ਹੈ।ਹੁਣ ਪ੍ਰਭਾਸ ਸਟਾਰ ਫਿਲਮ ਬਾਹੂਬਲੀ ਅਤੇ ਬਾਹੂਬਲੀ -2 ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ।
ਬਾਹੂਬਲੀ ਦੇ ਡਾਇਰੈਕਟਰ ਐਸਐਸ ਰਾਜਾਮੌਲੀ ਦੀ ਰਿਪੋਰਟ ਆਈ ਕੋਰੋਨਾ ਪੌਜ਼ੀਟਿਵ - ਕੋਰੋਨਾ ਵਾਇਰਸ
ਪ੍ਰਭਾਸ ਸਟਾਰ ਫਿਲਮ ਬਾਹੂਬਲੀ ਅਤੇ ਬਾਹੂਬਲੀ -2 ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ।
ਇਸ ਗੱਲ ਦੀ ਜਾਣਕਾਰੀ ਰਾਜਾਮੌਲੀ ਨੇ ਆਪਣੀ ਟਵਿੱਟਰ ਹੈਡਲ 'ਤੇ ਟਵੀਟ ਕਰਕੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, "ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੁੱਝ ਦਿਨਾਂ ਤੋਂ ਬੁਖਾਰ ਹੈ, ਹੋਲੀ-ਹੋਲੀ ਬੁਖਾਰ ਆਪਣੇ ਆਪ ਘੱਟ ਹੋ ਗਿਆ ਸੀ, ਪਰ ਅਸੀਂ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਵਿੱਚ ਪੱਤਾ ਲੱਗਿਆ ਕਿ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਪਾਏ ਗਏ ਹਨ। "ਸਾਨੂੰ ਡਾਕਟਰਾਂ ਦੀ ਸਲਾਹ ਨਾਲ ਹੋਮ ਕੁਆਰੰਟੀਨ ਕੀਤਾ ਗਿਆ ਹੈ।
ਉਨ੍ਹਾਂ ਲਿਖਿਆ, "ਅਸੀਂ ਇਤਜ਼ਾਰ ਕਰ ਰਹੇ ਹਾਂ ਕਿ ਜਲਦੀ ਹੀ ਐਂਟੀਬੋਡੀ ਡੀਪਲਪ ਹੋ ਤਾਕਿ ਅਸੀਂ ਪਲਾਜ਼ਮਾ ਡੋਨੇਟ ਕਰ ਸਕਿਏ"। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ਾਸਕਾਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।