ਹੈਦਰਾਬਾਦ:ਬਾਲੀਵੁੱਡ ਦੀ 'ਚਾਂਦਨੀ' ਸ਼੍ਰੀਦੇਵੀ ਨੇ ਆਪਣੇ ਸਮੇਂ 'ਚ ਫਿਲਮ ਜਗਤ' ‘ਤੇ ਰਾਜ ਕੀਤਾ। ਉਸ ਨੂੰ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਦਾ ਟੈਗ ਦਿੱਤਾ ਗਿਆ ਸੀ। ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਅਤੇ ਉਸਨੇ ਚਾਰ ਸਾਲ ਦੀ ਉਮਰ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਬਾਲੀਵੁਡ ਵਿੱਚ ਆਪਣੀ ਪਛਾਣ ਬਣਾਉਣ ਤੋਂ ਪਹਿਲਾਂ ਸ਼੍ਰੀਦੇਵੀ ਨੇ ਸਾਉਥ ਫ਼ਿਲਮ ਇੰਡਸਟਰੀ ਵਿੱਚ ਰਾਜ ਕੀਤਾ।
ਆਓ ਜਾਣਦੇ ਹਾਂ ਇਨ੍ਹਾਂ ਨਾਲ ਜੁੜੀਆਂ ਇਹ ਖਾਸ ਕਹਾਣੀਆਂ
ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਸ਼੍ਰੀਦੇਵੀ ਦਾ ਇਹ ਅਸਲੀ ਨਾਮ ਅੰਮਾ ਜੰਗਰ ਸੀ। ਸ਼੍ਰੀਦੇਵੀ ਨੂੰ ਆਪਣੇ ਕਰੀਅਰ ਦੇ ਸਿਖਰ 'ਤੇ ਹਾਲੀਵੁੱਡ ਤੋਂ ਪੇਸ਼ਕਸ਼ਾਂ ਵੀ ਮਿਲੀਆਂ। ਹਾਲੀਵੁੱਡ ਦੇ ਸਟੀਵਨ ਸਪੀਲਬਰਗ ਨੇ ਫ਼ਿਲਮ 'ਜੁਰਾਸਿਕ ਪਾਰਕ' ਵਿੱਚ ਸ਼੍ਰੀਦੇਵੀ ਨੂੰ ਇੱਕ ਛੋਟੀ ਜਿਹੀ ਭੂਮਿਕਾ ਦੀ ਪੇਸ਼ਕਸ਼ ਕੀਤੀ ਸੀ, ਪਰ 'ਚਾਂਦਨੀ' ਨੇ ਕਿਹਾ ਸੀ ਕਿ ਭੂਮਿਕਾ ਉਸਦੇ ਸਟਾਰਡਮ ਦੇ ਅਨੁਸਾਰ ਛੋਟੀ ਹੈ।