ਚੰਡੀਗੜ੍ਹ: ਬੱਬੂ ਮਾਨ ਪੰਜਾਬੀ ਗਾਇਕ ਹੈ, ਬੱਬੂ ਮਾਨ ਗਾਇਕ ਦੇ ਨਾਲ ਨਾਲ ਅਦਾਕਾਰ, ਲੇਖਕ, ਫਿਲਮਕਾਰ ਅਤੇ ਨਿਰਦੇਸ਼ਕ ਵੀ ਹੈ। ਤੁਹਾਨੂੰ ਦੱਸ ਦਈਏ ਕਿ ਗਾਇਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ 1998 ਤੋਂ ਕੀਤੀ। ਮਾਨ ਦਾ ਜਨਮ ਪੰਜਾਬ ਦੇ ਪਿੰਡ ਖੰਟ ਮਾਨਪੁਰ ਵਿੱਚ ਹੋਇਆ ਸੀ।
ਪੰਜਾਬੀ ਦਾ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇ ਜੋ ਬੱਬੂ ਮਾਨ ਨੂੰ ਪਸੰਦ ਨਾ ਕਰਦਾ ਹੋਵੇ। ਜਾਂ ਜਿਸਨੇ ਬੱਬੂ ਮਾਨ ਦੇ ਗੀਤ ਕਦੇ ਨਾ ਕਦੇ ਨਾ ਸੁਣੇ ਹੋਣ। ਕੁਦਰਤ ਨੇ ਬੱਬੂ ਮਾਨ ਨੂੰ ਇੱਕ ਚੰਗੀ ਅਵਾਜ਼ ਦਿੱਤੀ ਹੈ, ਜਿਸ ਦਾ ਗਾਇਕ ਪੂਰੀ ਤਰ੍ਹਾਂ ਨਾਲ ਫਾਇਦਾ ਲੈਂਦਾ ਹੈ।