ਚੇਨਈ: ਮਸ਼ਹੂਰ ਗਾਇਕ ਐਸਪੀ ਬਾਲਾਸੁਬਰਾਮਨੀਅਮ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਉਣ ਦੀ ਖ਼ਬਰ ਨੂੰ ਖਾਰਜ ਕੀਤਾ ਹੈ। ਐਸਪੀ ਚਰਨ ਨੇ ਇਸ ਨੂੰ ਮਹਿਜ਼ ਅਫਵਾਹ ਦੱਸਿਆ ਹੈ।
ਐਸਪੀ ਚਰਨ ਨੇ ਇਸ ਸਬੰਧ 'ਚ ਇੱਕ ਵੀਡੀਓ ਜਾਰੀ ਕਰ ਆਪਣੇ ਪਿਤਾ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੇ ਅਜੇ ਵੀ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਉਣ ਦੀਆਂ ਖ਼ਬਰਾਂ ਮਹਿਜ਼ ਅਫਵਾਹ ਹਨ।
ਕੋਰੋਨਾ ਰਿਪੋਰਟ ਨੈਗਟਿਵ ਆਉਣ ਨੂੰ ਦੱਸਿਆ ਝੂਠੀ ਅਫਵਾਹ ਚਰਨ ਨੇ ਕਿਹਾ ਕਿ ਮੈਂ ਡਾਕਟਰੀ ਟੀਮ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਿਤਾ ਦੇ ਸਿਹਤ ਸੰਬੰਧੀ ਅਪਡੇਟਸ ਨੂੰ ਆਮ ਤੌਰ 'ਤੇ ਪੋਸਟ ਕਰਦਾ ਹਾਂ। ਉਨ੍ਹਾਂ ਆਖਿਆ ਕਿ ਉਹ ਇਕਲੌਤੇ ਵਿਅਕਤੀ ਹਨ ਜਿਨ੍ਹਾਂ ਕੋਲ ਬਾਲਾਸੁਬਰਾਮਨੀਅਮ ਦੀ ਸਿਹਤ ਸਬੰਧੀ ਅਪਡੇਟਸ ਹੁੰਦੇ ਹਨ। ਚਰਨ ਨੇ ਅੱਗੇ ਕਿਹਾ, "ਕਲੀਨਿਕਲ ਤੌਰ 'ਤੇ, ਉਨ੍ਹਾਂ ਦੇ ਪਿਤਾ ਦੀ ਹਾਲਤ ਅਜੇ ਵੀ ਸਥਿਰ ਬਣੀ ਹੋਈ ਹੈ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਵੇ ਤਾਂ ਜੋ ਜਲਦ ਤੋਂ ਜਲਦ ਠੀਕ ਹੋ ਸਕਣ। ਉਨ੍ਹਾਂ ਦੇ ਫੇਫੜੇ ਮੁੜ ਚੰਗੀ ਤਰ੍ਹਾਂ ਕੰਮ ਕਰਨ। ਕਿਰਪਾ ਕਰਕੇ ਝੂਠੀਆਂ ਅਫਵਾਹਾਂ ਤੋਂ ਗੁਰੇਜ਼ ਕਰੋ।"
ਕਈ ਭਾਸ਼ਾਵਾਂ 'ਚ ਆਪਣੀ ਗਾਇਕੀ ਨਾਲ ਮਸ਼ਹੂਰ ਹੋਏ ਐਸਪੀ ਬਾਲਾਸੁਬਰਾਮਨੀਅਮ ਬੀਤੇ ਦਿਨੀਂ ਕੋਰੋਨਾ ਸੰਕਰਮਿਤ ਪਾਏ ਗਏ ਸਨ। 74 ਸਾਲਾ ਐਸਪੀ ਬਾਲਾਸੁਬਰਾਮਨੀਅਮ ਨੂੰ 5 ਅਗਸਤ ਨੂੰ ਐਮਜੀਐਮ ਹੈਲਥਕੇਅਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।