ਚੰਡੀਗੜ੍ਹ : 2018 ਵਿੱਚ ਸੱਚੀ ਕਹਾਣੀ 'ਤੇ ਅਧਾਰਿਤ ਬਣੀ 'ਫਿਲਮ ਸੂਰਮਾਂ' ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ। ਇਹ ਫਿਲਮ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਤ ਇੱਕ ਸਪੋਰਸਟ ਡਰਾਮਾ ਫਿਲਮ ਹੈ।
ਸ਼ਾਦ ਅਲੀ ਦੁਆਰਾ ਨਿਰਦੇਸ਼ਤ ਅਤੇ ਸੋਨੀ ਪਿਕਚਰ ਨੈਟਵਰਕ ਭਾਰਤ ਅਤੇ ਸੀ.ਐਸ ਫਿਲਮ ਦੇ ਨਿਰਮਿਤਾਵਾਂ ਦੁਆਰਾ ਇਸ ਫਿਲਮ ਨੂੰ ਪ੍ਰਡਿਊਸ ਕੀਤਾ ਗਿਆ। ਇਸ ਵਿੱਚ ਦਿਲਜੀਤ ਦੋਸਾਂਝ, ਅੰਗਦ ਬੇਦੀ ਅਤੇ ਤਪਸੀ ਪੰਨੂੰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ 13 ਜੁਲਾਈ 2018 ਨੂੰ ਸਿਨੇਮਾਂ ਘਰਾਂ ਵਿੱਚ ਰੀਲੀਜ਼ ਕੀਤੀ ਗਈ ਸੀ।