ਮੁੰਬਈ: ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਪੀੜਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਸ ਭਿਆਨਕ ਮਹਾਂਮਾਰੀ ਦੇ ਵਿਚਕਾਰ ਮਸੀਹਾ ਬਣ ਕੇ ਉੱਭਰੇ ਹਨ। ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਵਾਇਰਸ ਕਾਰਨ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। ਉੱਥੇ ਹੀ ਹੁਣ ਸੋਨੂੰ ਸੂਦ ਨੇ 20 ਹਜ਼ਾਰ ਪ੍ਰਵਾਸੀ ਕਾਮਿਆਂ ਨੂੰ ਨੋਇਡਾ ਵਿੱਚ ਘਰ ਆਫ਼ਰ ਕੀਤਾ ਹੈ।
ਸੋਨੂੰ ਸੂਦ ਨੇ 20 ਹਜ਼ਾਰ ਪ੍ਰਵਾਸੀ ਕਾਮਿਆਂ ਨੂੰ ਨੋਇਡਾ 'ਚ ਆਫ਼ਰ ਕੀਤੇ ਘਰ - migrant workers
ਤਾਲਾਬੰਦੀ ਦੇ ਸਮੇਂ ਤੋਂ ਹੀ ਸੋਨੂੰ ਸੂਦ ਲਗਾਤਾਰ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਲੱਖਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਹੁਣ ਅਦਾਕਾਰ ਨੇ ਨੋਇਡਾ ਵਿਚ 20 ਹਜ਼ਾਰ ਪ੍ਰਵਾਸੀ ਕਾਮਿਆਂ ਨੂੰ ਘਰ ਆਫ਼ਰ ਕੀਤਾ ਹੈ। ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਇਸ ਗੱਲ ਬਾਰੇ ਜਾਣਕਾਰੀ ਦਿੱਤੀ।
ਫ਼ੋਟੋ
ਤਾਲਾਬੰਦੀ ਦੌਰਾਨ ਮਾੜੇ ਦੌਰ ਵਿੱਚ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਸੋਨੂੰ ਸੂਦ ਨੇ ਬੱਸਾਂ ਤੇ ਰੇਲਾਂ ਵਿੱਚ ਬੈਠਾ ਕੇ ਘਰ ਭੇਜਣ ਦਾ ਕੰਮ ਸ਼ੁਰੂ ਕੀਤਾ। ਹੁਣ ਵੀ ਉਨ੍ਹਾਂ ਦੇ ਟਵੀਟਰ ਅਕਾਊਂਟ ਵਿੱਚ ਜੋ ਫੋਟੋਆਂ ਲੱਗੀਆਂ ਹੋਈਆਂ ਹਨ, ਉਨ੍ਹਾਂ ਵਿੱਚ ਲਿਖਿਆ ਹੋਇਆ ਕਿ 'ਪੈਦਲ ਘਰ ਨਾ ਜਾਓ'। ਇਸ ਤੋਂ ਇਲਾਵਾ ਆਪਣੇ 47ਵੇਂ ਜਨਮਦਿਨ ਦੇ ਮੌਕੇ 'ਤੇ ਸੋਨੂੰ ਸੂਦ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਪ੍ਰਵਾਸੀਆਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਇਸ ਦੇ ਲਈ ਪ੍ਰਵਾਸੀ ਰੁਜ਼ਗਾਰ ਨਾਂਅ ਦੀ ਐਪ ਵੀ ਲਾਂਚ ਕੀਤੀ ਸੀ।