ਪੰਜਾਬ

punjab

ETV Bharat / sitara

ਸੜਕ 'ਤੇ ਮਾਰਸ਼ਲ ਆਰਟ ਕਰਨ ਵਾਲੀ ਬਜ਼ੁਰਗ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ ਤੇ ਰਿਤੇਸ਼ - ਸੋਨੂੰ ਸੂਦ

ਸੋਸ਼ਲ ਮੀਡੀਆ ਉੱਤੇ ਇੱਕ ਬਜ਼ੁਰਗ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਮਾਰਸ਼ਲ ਆਰਟ ਕਰਦੀ ਵਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਬਾਲੀਵੁੱਡ ਦੇ ਦੋ ਅਦਾਕਾਰਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ।

ਸੋਨੂੰ ਸੂਦ ਰਿਤੇਸ਼ ਦੇਸ਼ਮੁਖ
ਸੋਨੂੰ ਸੂਦ ਰਿਤੇਸ਼ ਦੇਸ਼ਮੁਖ

By

Published : Jul 25, 2020, 3:25 PM IST

ਮੁੰਬਈ: ਬਾਲੀਵੁੱਡ ਹਸਤੀਆਂ ਸੋਨੂੰ ਸੂਦ ਅਤੇ ਰਿਤੇਸ਼ ਦੇਸ਼ਮੁਖ ਇੱਕ ਬਜ਼ੁਰਗ ਮਹਿਲਾ ਵੱਲੋਂ ਗੁਜ਼ਾਰੇ ਲਈ ਸੜਕ ਕਿਨਾਰੇ ਮਾਰਸ਼ਲ ਆਰਟ ਕਰਨ ਦੀ ਵੀਡੀਓ ਵੇਖ ਕੇ ਹੈਰਾਨ ਹੋ ਗਏ।

ਵੀਡੀਓ ਵਿੱਚ, ਇੱਕ ਬਜ਼ੁਰਗ ਬੈਂਗਣੀ ਰੰਗ ਦੀ ਸਾੜੀ ਵਿੱਚ ਬਾਂਸ ਦੀਆਂ ਸੋਟੀਆਂ ਨਾਲ ਖੇਡਦੀ ਨਜ਼ਰ ਆ ਰਹੀ ਹੈ। ਕਥਿਤ ਤੌਰ 'ਤੇ ਮਹਿਲਾ ਪੁਣੇ ਦੀ ਹੈ ਅਤੇ ਉਹ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਸੜਕਾਂ ਤੇ ਕਰਤੱਬ ਵਿਖਾਉਂਦੀ ਹੈ।

ਰਿਤੇਸ਼ ਨੇ ਟਵੀਟ ਵਿੱਚ ਕਿਹਾ, "Warrior Aaaji Maa, ਕੀ ਕੋਈ ਕਿਰਪਾ ਕਰਕੇ ਮੇਰੇ ਨਾਲ ਇਨ੍ਹਾਂ ਦਾ ਸੰਪਰਕ ਕਰਵਾ ਸਕਦਾ ਹੈ।"

ਇਸ ਤੋਂ ਬਾਅਦ ਰਿਤੇਸ਼ ਨੇ ਮੁੜ ਟਵੀਟ ਕਰ ਕੇ ਕਿਹਾ, "Warrior Aaaji Maa ਨਾਲ ਸੰਪਰਕ ਹੋ ਗਿਆ ਹੈ, ਸ਼ਾਨਦਾਰ ਕਹਾਣੀ।"

ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਲਈ ਮਸੀਹਾ ਬਣੇ ਸੋਨੂੰ ਸੂਦ ਨੇ ਬਜ਼ੁਰਗ ਔਰਤ ਨੂੰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ।

ਸੋਨੂੰ ਨੇ ਟਵੀਟ ਕਰ ਕਿਹਾ, "ਕੀ ਮੈੂਨੰ ਇਨ੍ਹਾਂ ਦੀ ਜਾਣਕਾਰੀ ਮਿਲ ਸਕਦੀ ਹੈ, ਉਨ੍ਹਾਂ ਨਾਲ ਇੱਕ ਛੋਟਾ ਜਿਹਾ ਟ੍ਰੇਨਿੰਗ ਸਕੂਲ ਖੋਲਣਾ ਚਾਹੁੰਦਾ ਹਾਂ, ਜਿੱਥੇ ਉਹ ਆਪਣੇ ਦੇਸ਼ ਦੀਆਂ ਮਹਿਲਾਵਾਂ ਨੂੰ ਆਤਮ ਰੱਖਿਆ ਦੀਆਂ ਤਕਨੀਕਾਂ ਦੀ ਸਿਖਲਾਈ ਦੇ ਸਕਣ।"

ABOUT THE AUTHOR

...view details