ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਰਾਜ ਬਰਾੜ(Punjabi singer Raj Brar) ਭਾਵੇਂ ਸਾਡੇ ਵਿੱਚ ਨਹੀਂ ਹਨ ਪਰ ਫਿਰ ਵੀ ਪਰਿਵਾਰ ਨੇ ਇੱਕ ਵਿੱਲਖਣ ਤਰ੍ਹਾਂ ਦਾ ਕੰਮ ਕਰ ਦਿਖਾਇਆ। ਗਾਇਕ ਦੀ ਬੇਟੀ ਨੇ ਗੀਤ 'ਜਿੰਦ ਤੇਰੇ ਨਾਮ' ਜੋ ਕਿ ਗਾਇਕ ਦੀ ਆਵਾਜ਼ ਵਿੱਚ ਹੀ ਸੀ ਨੂੰ ਵੀਡੀਓ ਰੂਪ ਦਿੱਤਾ।
ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਅਵਾਜ਼ ਵਿੱਚ ਪਰਿਵਾਰ ਨੇ ਫਰਮਾਇਆ ਗੀਤ, ਦੇਖੋ ਵੀਡੀਓ ਵੀਡੀਓ ਅਤੇ ਗੀਤ ਬਾਰੇ...
ਗੀਤ 'ਜਿੰਦ ਤੇਰੇ ਨਾਮ' ਦੇ ਬੋਲ ਅਤੇ ਰਚਨਾ ਮਰਹੂਮ ਗਾਇਕ ਰਾਜ ਬਰਾੜ, ਵੀਡੀਓ ਵਿੱਚ ਰਾਜ ਬਰਾੜ ਦੀ ਪਤਨੀ ਬਿੰਦੂ ਇੱਕ ਮਾਡਲ ਦੇ ਤੌਰ ਦੇ ਨਜ਼ਰ ਆਈ। ਗੀਤ ਵਿੱਚ ਅਲਾਪ ਬਰਾੜ ਦੇ ਬੇਟੇ ਜੋਸ਼ ਬਰਾੜ, ਮਿਉਜ਼ਿਕ ਚੇਤ ਬਰਾੜ, ਵੀਡੀਓ ਯੂੰਗ ਕਬੋਜ ਆਦਿ ਨੇ ਕੀਤਾ।
ਤੁਹਾਨੂੰ ਦੱਸ ਦਈਏ ਕਿ ਗੀਤ ਵਿੱਚ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਇੰਝ ਸਾਡੇ ਵਿੱਚੋਂ ਤੁਰ ਜਾਣ ਵਾਲੇ ਵਿਅਕਤੀ ਦੀ ਜਿੰਦਗੀ ਨੂੰ ਅਤੇ ਬੋਲਾਂ ਨੂੰ ਦੁਨੀਆਂ ਸਾਹਮਣੇ ਫ਼ਰਮਾਉਣਾ।
ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਅਵਾਜ਼ ਵਿੱਚ ਪਰਿਵਾਰ ਨੇ ਫਰਮਾਇਆ ਗੀਤ, ਦੇਖੋ ਵੀਡੀਓ
ਬਿੰਦੂ ਬਰਾੜ ਨੇ ਗੀਤ ਵਿੱਚ ਕੁੱਝ ਨਾ ਕਹਿ ਕੇ ਵੀ ਸਭ ਕੁੱਝ ਹੀ ਕਹਿ ਦਿੱਤਾ। ਇਸ ਵਿੱਚ ਰਾਜ ਬਰਾੜ ਅਤੇ ਬਿੰਦੂ ਦੇ ਵਿਆਹ ਵਾਲੀ ਵੀਡੀਓ ਨੂੰ ਵੀ ਸ਼ਾਮਿਲ ਕੀਤਾ ਗਿਆ। ਇਹ ਗੀਤ ਸਭ ਨੂੰ ਭਾਵੁਕ ਕਰ ਰਿਹਾ ਹੈ।
ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਅਵਾਜ਼ ਵਿੱਚ ਪਰਿਵਾਰ ਨੇ ਫਰਮਾਇਆ ਗੀਤ, ਦੇਖੋ ਵੀਡੀਓ
ਗੀਤ ਆਮ ਵਿਅਕਤੀ ਨੂੰ ਕਿਸੇ ਹੋਰ ਹੀ ਦੁਨੀਆਂ ਵਿੱਚ ਲੈ ਜਾਂਦਾ ਹੈ ਅਤੇ ਅੰਤ ਉਤੇ ਜਦੋਂ ਜੋਸ਼ ਬਰਾੜ ਅਲਾਪ ਲਾਉਂਦਾ ਹੈ ਤਾਂ ਇਹ ਧੁਰ ਅੰਦਰ ਚਲਾ ਜਾਂਦਾ ਹੈ।
ਮਰਹੂਮ ਪੰਜਾਬੀ ਗਾਇਕ ਰਾਜ ਬਰਾੜ ਦੀ ਅਵਾਜ਼ ਵਿੱਚ ਪਰਿਵਾਰ ਨੇ ਫਰਮਾਇਆ ਗੀਤ, ਦੇਖੋ ਵੀਡੀਓ
ਗੀਤ ਨੂੰ ਪ੍ਰਸੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਗੀਤ ਦੀ ਵੀਡੀਓ ਭੱਵਿਖ ਅਤੇ ਵਰਤਮਾਨ ਵਿੱਚ ਘੁੰਮਦੀ ਨਜ਼ਰ ਆਈ।
ਇਹ ਵੀ ਪੜ੍ਹੋ:ਅਦਾਕਾਰ ਜਗਜੀਤ ਸੰਧੂ ਵੀ ਚੜ੍ਹਿਆ ਘੋੜੀ, ਵੇਖੋ ਤਸਵੀਰਾਂ