ਪੰਜਾਬ

punjab

ETV Bharat / sitara

ਸੋਚ ਨੇ ਬਦਲੀ ਸੀ ਹਾਰਡੀ ਸੰਧੂ ਦੀ ਜ਼ਿੰਦਗੀ - ਹਾਰਡੀ ਦੀ ਜ਼ਿੰਦਗੀ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਾਰਡੀ ਸੰਧੂ ਨੇ ਆਪਣੇ ਫ਼ੈਨਜ਼ ਵੱਲੋਂ ਦਿੱਤੀਆਂ ਜਨਮ ਦਿਨ ਦੀਆਂ ਮੁਬਾਰਕਾਂ ਲਈ ਇੰਸਟਾਗ੍ਰਾਮ ਪੋਸਟ ਰਾਹੀਂ ਧੰਨਵਾਦ ਕੀਤਾ ਹੈ। ਹਾਰਡੀ ਸੰਧੂ ਲਈ ਇਹ 33 ਵਾਂ ਸਾਲ ਬਹੁਤ ਹੀ ਖ਼ਾਸ ਹੈ ਕਿਉਂਕਿ 2020 'ਚ ਉਨ੍ਹਾਂ ਦੀ ਬਾਲੀਵੁੱਡ ਫ਼ਿਲਮ 83 ਰਿਲੀਜ਼ ਹੋ ਰਹੀ ਹੈ।

ਫ਼ੋਟੋ

By

Published : Sep 6, 2019, 9:30 PM IST

ਚੰਡੀਗੜ੍ਹ :ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਹਾਰਡੀ ਸੰਧੂ 6 ਸਤੰਬਰ ਨੂੰ 33 ਸਾਲਾਂ ਦੇ ਹੋ ਗਏ ਹਨ। ਹਾਰਡੀ ਸੰਧੂ ਨੂੰ ਪਾਲੀਵੁੱਡ 'ਚ ਫ਼ੇਮ ਸੋਚ ਗੀਤ ਤੋਂ ਮਿਲਿਆ ਸੀ। ਇਹ ਗੀਤ ਦਰਸ਼ਕਾਂ ਨੂੰ ਇਨ੍ਹਾਂ ਪਸੰਦ ਆਇਆ ਕਿ ਇਹ ਗੀਤ ਬਾਲੀਵੁੱਡ ਫ਼ਿਲਮ ਏਅਰਲਿਫ਼ਟ ਦੇ ਵਿੱਚ ਰੀਮੇਡ ਕੀਤਾ ਗਿਆ।

ਕਾਬਿਲ-ਏ-ਗੌਰ ਹੈ ਕਿ ਹਾਰਡੀ ਨੇ ਜਿਨ੍ਹੇ ਵੀ ਗੀਤ ਗਾਏ ਉਹ ਨੌਜਵਾਨਾਂ ਨੇ ਖ਼ੂਬ ਪਸੰਦ ਕੀਤੇ। ਜ਼ਿਆਦਾਤਰ ਗੀਤ ਹਾਰਡੀ ਨੇ ਜਾਨੀ ਦੇ ਲਿੱਖੇ ਹੋਏ ਹੀ ਗਾਏ ਅਤੇ ਉਨ੍ਹਾਂ ਗੀਤਾਂ ਨੂੰ ਮਿਊਜ਼ਿਕ ਬੀ-ਪਰਾਕ ਨੇ ਦਿੱਤਾ ਹੈ। ਅਦਾਕਾਰੀ ਦਾ ਸਫ਼ਰ ਹਾਰਡੀ ਸੰਧੂ ਨੇ 2014 ਤੋਂ ਸ਼ੁਰੂ ਕੀਤਾ ਜਦੋਂ ਉਨ੍ਹਾਂ ਦੀ ਫ਼ਿਲਮ ਯਾਰਾਂ ਦਾ ਕੇਚਅੱਪ ਰਿਲੀਜ਼ ਹੋਈ। ਪਾਲੀਵੁੱਡ ਦੇ ਵਿੱਚ ਹੁਣ ਤੱਕ ਹਾਰਡੀ ਨੇ ਸਿਰਫ਼ ਦੋ ਫ਼ਿਲਮਾਂ ਹੀ ਕੀਤੀਆਂ ਪਰ 2020 'ਚ ਉਨ੍ਹਾਂ ਦੀ ਬਾਲੀਵੁੱਡ ਫ਼ਿਲਮ 83 ਰਿਲੀਜ਼ ਹੋਵੇਗੀ।

ਫ਼ਿਲਮ 83 ਰਾਹੀਂ ਹਾਰਡੀ ਬਾਲੀਵੁੱਡ ਦੇ ਵਿੱਚ ਡੈਬਯੂ ਕਰਨ ਜਾ ਰਹੇ ਹਨ। ਇਸ ਫ਼ਿਲਮ 'ਚ ਉਹ ਇੱਕ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਆਪਣੇ ਜਨਮ ਦਿਨ 'ਤੇ ਹਾਰਡੀ ਨੇ ਫ਼ੈਨਜ਼ ਦਾ ਧੰਨਵਾਦ ਕਰ ਇੰਸਟਾਗ੍ਰਾਮ 'ਤੇ ਪੋਸਟ ਪਾਈ ਹੈ।

ABOUT THE AUTHOR

...view details