ਚੰਡੀਗੜ੍ਹ: ਮਨੋਰੰਜਨ ਜਗਤ 'ਚ ਕਲਾਕਾਰ ਦਿਲਜੀਤ ਦੋਸਾਂਝ ਇਸ ਵੇਲੇ ਟਾਪ ਦੇ ਕਲਾਕਾਰਾਂ 'ਚ ਸ਼ੂਮਾਰ ਹਨ। ਉਨ੍ਹਾਂ ਦੇ ਜ਼ਿਆਦਾਤਰ ਪ੍ਰੋਜੈਕਟਸ ਸੁਪਰਹਿੱਟ ਸਾਬਿਤ ਹੁੰਦੇ ਹਨ। ਹਾਲ ਹੀ ਵਿੱਚ ਸਪੀਡ ਰਿਕਾਰਡਸ ਨੇ ਆਪਣੇ ਟਵੀਟਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿਲਜੀਤ ਦੇ ਗੀਤ 'ਪੁੱਤ ਜੱਟ ਦਾ' ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਪਾਰ ਕਰ ਚੁੱਕਾ ਹੈ। ਯੂਟਿਊਬ 'ਤੇ ਮਿਲ ਰਹੇ ਇੰਨ੍ਹਾਂ ਗੀਤਾਂ ਨੂੰ ਚੰਗੇ ਰਿਸਪੌਂਸ ਕਰਕੇ ਹੀ ਪੰਜਾਬੀ ਗੀਤਾਂ ਦੀ ਡਿਮਾਂਡ ਵੱਧ ਰਹੀ ਹੈ।
ਗੀਤ 'ਪੁੱਤ ਜੱਟ ਦਾ' ਨੇ ਪਾਰ ਕੀਤੇ 100 ਮਿਲੀਅਨ ਵਿਊਜ਼
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤ 'ਪੁੱਤ ਜੱਟ ਦਾ' ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਪਾਰ ਕਰ ਲਏ ਹਨ। ਇਸ ਗੱਲ ਦੀ ਜਾਣਕਾਰੀ ਸਪੀਡ ਰਿਕਾਰਡਸ ਨੇ ਟਵੀਟ ਕਰ ਕੇ ਦਿੱਤੀ ਹੈ।
ਫ਼ੋਟੋ
ਦੱਸਦਈਏ ਕਿ ਗੀਤ 'ਪੁੱਤ ਜੱਟ ਦਾ' ਦੇ ਬੋਲ ਇੱਕਾ ਵੱਲੋਂ ਲਿਖੇ ਗਏ ਹਨ ਅਤੇ ਸੰਗੀਤ ਆਰਚੀ ਨੇ ਤਿਆਰ ਕੀਤਾ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਵਿਊਜ਼ ਦੇ ਮਾਮਲੇ ਵਿੱਚ ਪੰਜਾਬੀ ਗੀਤਾਂ ਨੇ ਬਾਲੀਵੁੱਡ ਗੀਤਾਂ ਨੂੰ ਵੀ ਪਿੱਛੇ ਛੱਡਿਆ ਹੈ। ਜੀ ਹਾਂ ਪੰਜਾਬੀ ਗੀਤ ਲੌਂਗ-ਲਾਚੀ ਇੰਡੀਆ ਦਾ ਸਭ ਤੋਂ ਜ਼ਿਆਦਾ ਵੇਖਣ ਵਾਲਾ ਗੀਤ ਬਣਿਆ ਹੈ।
ਜੇਕਰ ਦਿਲਜੀਤ ਦੋਸਾਂਝ ਦੇ ਕੰਮ ਦਾ ਜ਼ਿਕਰ ਕਰੀਏ ਤਾਂ ਇਸ ਸਾਲ ਜੂਨ 'ਚ ਉਨ੍ਹਾਂ ਦੀ ਫ਼ਿਲਮ 'ਜੋੜੀ' ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਵਿੱਚ ਦਿਲਜੀਤ ਤੋਂ ਇਲਾਵਾ ਨਿਮਰਤ ਖਹਿਰਾ ਅਤੇ ਦ੍ਰਿਸ਼ਟੀ ਗਰੇਵਾਲ ਨਜ਼ਰ ਆਉਣਗੀਆਂ।