ਪੰਜਾਬ

punjab

ETV Bharat / sitara

ਗੀਤ 'ਮਿਰਜ਼ੇ' ਨੇ ਦਿਖਾਏ ਵਿਰਸੇ ਦੇ ਰੰਗ - 5 april

ਪੰਜਾਬੀ ਫ਼ਿਲਮ 'ਯਾਰਾਂ ਵੇ' ਦਾ ਨਵਾਂ ਗੀਤ 'ਮਿਰਜ਼ਾ' ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ 'ਚ ਪੰਜਾਬੀ ਵਿਰਸਾ ਦੇਖਣ ਨੂੰ ਮਿਲ ਰਿਹਾ ਹੈ।

ਗੀਤ 'ਮਿਰਜ਼ੇ' ਨੇ ਦਿਖਾਏ ਵਿਰਸੇ ਦੇ ਰੰਗ

By

Published : Mar 25, 2019, 11:57 PM IST

ਚੰਡੀਗੜ੍ਹ:5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਯਾਰਾਂ ਵੇ' ਦਾ ਗੀਤ 'ਮਿਰਜ਼ਾ' ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਵਿੱਚ ਮਿਰਜ਼ੇ ਦੀ ਸਾਹਿਬਾ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ।ਜੀ ਹਾਂ ਇਸ ਗੀਤ ਦੇ ਵਿੱਚ ਸਾਹਿਬਾ ਮਿਰਜ਼ੇ ਨੂੰ ਧੋਖਾ ਨਹੀਂ ਦਿੰਦੀ ਬਲਕਿ ਭਰਾਵਾਂ ਨਾਲ ਲੱੜਣ ਦੀ ਹਿੰਮਤ ਦਿੰਦੀ ਹੈ। ਇਸ ਗੀਤ ਦੇ ਵਿੱਚ ਗਗਨ ਕੋਕਰੀ ਅਤੇ ਮੋਨਿਕਾ ਗਿੱਲ ਦੀ ਕੈਮਿਸਟਰੀ ਬਾਕਮਾਲ ਹੈ।


ਦੱਸਣਯੋਗ ਹੈ ਕਿ ਇਸ ਗੀਤ ਨੂੰ ਰਾਜੀਵ ਜਵੰਦਾ ਨੇ ਅਵਾਜ਼ ਦਿੱਤੀ ਹੈ। ਵੀਤ ਬਲਜੀਤ ਦੇ ਬੋਲਾਂ 'ਤੇ ਮਿਊਂਜਿਕ ਡਾਇਰੈਕਟਰ ਗੁਰਮੀਤ ਨੇ ਢੁਕਵਾਂ ਸੰਗੀਤ ਇਸ ਗੀਤ ਨੂੰ ਦਿੱਤਾ ਹੈ।ਯੂਟਿਊਬ 'ਤੇ ਇਸ ਗੀਤ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

ABOUT THE AUTHOR

...view details