ਚੰਡੀਗੜ੍ਹ: ਹਰਭਜਨ ਮਾਨ ਦੇ ਗੀਤ ਦੇ ਬੋਲ 'ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ' ਕੀਤੇ ਨਾ ਕੀਤੇ ਇਹ ਉਨ੍ਹਾਂ ਕਲਾਕਾਰਾਂ 'ਤੇ ਢੁੱਕਦੀ ਹੈ ਜੋ ਪੰਜਾਬੀ ਇੰਡਸਟਰੀ ਦੇ ਵਿੱਚੋਂ ਨਾਮ ਕਮਾ ਕੇ ਬਾਲੀਵੁੱਡ ਦੇ ਵਿੱਚ ਆਪਣੀ ਥਾਂ ਬਣਾ ਰਹੇ ਹਨ। ਇਨ੍ਹਾਂ ਕਲਾਕਾਰਾਂ ਦੇ ਵਿੱਚੋਂ ਐੱਮੀ ਵਿਰਕ ਦਾ ਨਾਂਅ ਹਾਲ ਹੀ ਦੇ ਵਿੱਚ ਚਰਚਾ ਦੇ ਵਿੱਚ ਆਇਆ ਹੈ। ਜੀ ਹਾਂ ਫ਼ਿਲਮ '83' ਤੋਂ ਆਪਣਾ ਬਾਲੀਵੁੱਡ ਡੈਬਯੂ ਕਰ ਰਹੇ ਐਮੀ ਵਿਰਕ ਦੇ ਮਸ਼ਹੂਰ ਗੀਤ ‘ਕਿਸਮਤ’ ਦਾ ਹੁਣ ਹਿੰਦੀ ਰੀਮੇਕ ਬਣਨ ਜਾ ਰਿਹਾ ਹੈ।
ਕਿਸਮਤ ਗੀਤ ਦਾ ਬਣੇਗਾ ਹਿੰਦੀ ਰੀਮੇਕ - hindi remake
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਐੱਮੀ ਵਿਰਕ ਦੇ ਗੀਤ 'ਕਿਸਮਤ' ਦਾ ਹਿੰਦੀ ਰੀਮੇਕ ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ 'ਚ ਵੇਖਣ ਨੂੰ ਮਿਲ ਸਕਦਾ ਹੈ।
ਫ਼ੋਟੋ
ਮੀਡੀਆ ਰਿਪੋਰਟਾਂ ਮੁਤਾਬਿਕ ਗੀਤ ‘ਕਿਸਮਤ’ ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ‘ਚ ਆਵੇਗਾ। ਇਸ ਫ਼ਿਲਮ ਦਾ ਕੀ ਨਾਂਅ ਹੈ ਅਜੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿਸੇ ਪੰਜਾਬੀ ਗੀਤ ਦਾ ਹਿੰਦੀ ਰੀਮੇਕ ਬਣਿਆ ਹੋਵੇ ਇਸ ਤੋਂ ਪਹਿਲਾਂ ਪਾਲੀਵੁੱਡ ਦਾ ਸੁਪਰਹਿੱਟ ਗੀਤ 'ਲੌਂਗ ਲਾਚੀ' ਦਾ ਵੀ ਹਿੰਦੀ ਰੀਮੇਕ ਬਣਿਆ ਸੀ। ਪਰ ਉਸ ਹਿੰਦੀ ਰੀਮੇਕ ਗੀਤ ਨੂੰ ਦਰਸ਼ਕਾਂ ਦਾ ਮਿਲਿਆ-ਜੁਲਿਆ ਹੀ ਰਿਸਪੌਂਸ ਮਿਲਿਆ ਸੀ।